Home Punjab 12 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਸੜਕ ਦਾ ਲਿਆ ਜਾਇਜ਼ਾ

12 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਸੜਕ ਦਾ ਲਿਆ ਜਾਇਜ਼ਾ

0
12 ਲੱਖ ਰੁਪਏ ਦੀ ਲਾਗਤ ਨਾਲ ਬਣਨ ਵਾਲੀ ਸੜਕ ਦਾ ਲਿਆ ਜਾਇਜ਼ਾ

ਪਟਿਆਲਾ – ਹਲਕਾ ਸਨੌਰ ਅਧੀਨ ਆਉਂਦੀ ਰਿਸ਼ੀ ਕਾਲੋਨੀ ‘ਚ ਚੱਲ ਰਹੇ ਵਿਕਾਸ ਕਾਰਜਾਂ ਦਾ ਸੀਨੀਅਰ ‘ਆਪ’ ਆਗੂ ਹਰਜਸ਼ਨ ਸਿੰਘ ਪਠਾਣਮਾਜਰਾ ਨੇ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਵਿਕਾਸ ਕਾਰਜਾਂ ਨੂੰ ਅਣਗੌਲਿਆ ਕੀਤਾ ਸੀ ਅਤੇ ਜੋ ਕੰਮ ਕੀਤੇ ਗਏ ਹਨ ਉਹ ਲੋਕਾਂ ਨਾਲ ਪੱਖਪਾਤ ਕਰ ਕੇ ਕੀਤੇ ਹਨ। ਜਦੋਂ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਬਿਨਾਂ ਪੱਖਪਾਤ ਤੋਂ ਪਿੰਡਾਂ ਤੇ ਸ਼ਹਿਰਾਂ ਦਾ ਵਿਕਾਸ ਲਗਾਤਾਰ ਕੀਤਾ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ 12 ਲੱਖ ਰੁਪਏ ਦੀ ਲਾਗਤ ਨਾਲ 400 ਮੀਟਰ ਦੀ ਸੜਕ ਜੋ ਕਿ ਸ਼ਗਨ ਬਿਹਾਰ ਤੋਂ ਨਿਰਮਲਾ ਕਾਲੋਨੀ ਤੱਕ ਬਣਾਈ ਜਾ ਰਹੀ ਹੈ, ਜਿਸ ‘ਚ ਸੀਵਰੇਜ ਵੀ ਪਾਇਆ ਜਾਵੇਗਾ ਅੱਜ ਇਸ ਦਾ ਕੰਮ ਸ਼ੁਰੂ ਹੋ ਚੁੱਕਾ ਹੈ। ਮੁਹੱਲਾ ਨਿਵਾਸੀ ਇਹ ਮੰਗ ਪਿਛਲੀਆਂ ਸਰਕਾਰਾਂ ਕੋਲੋਂ ਲੰਮੇ ਸਮੇਂ ਤੋਂ ਕਰਦੇ ਆ ਰਹੇ ਸਨ। ਪਰ ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੀ ਮਿਹਨਤ ਸਦਕਾ ਇਨ੍ਹਾਂ ਕਾਲੋਨੀਆਂ ਵਿੱਚ ਵੱਖ-ਵੱਖ ਥਾਵਾਂ ‘ਤੇ ਕਰੋੜ ਰੁਪਏ ਤੋਂ ਵੱਧ ਦੇ ਵਿਕਾਸ ਕਾਰਜ ਚੱਲ ਰਹੇ ਹਨ। ਕੁੱਝ ਦਿਨ ਪਹਿਲਾਂ ਹੀ ਡੀਲਵਾਲ ਵਿਖੇ ਇੱਕ ਕਰੋੜ ਰੁਪਏ ਲਾਗਤ ਨਾਲ ਗਲੀਆਂ ਨਾਲੀਆਂ ਦਾ ਕੰਮ ਸ਼ੁਰੂ ਕਰਵਾਇਆ ਹੈ। ਇਸ ਦੌਰਾਨ ਹਰਜਸ਼ਨ ਪਠਾਣਮਾਜਰਾ ਨੇ ਕਿਹਾ ਕਿ ਇਨਾਂ ਸਾਰੇ ਕੰਮਾਂ ‘ਤੇ ਲਗਾਤਾਰ ਨਿਗਰਾਨੀ ਰੱਖੀ ਜਾ ਰਹੀ ਹੈ ਅਤੇ ਜੇਕਰ ਕੋਈ ਵੀ ਅਧਿਕਾਰੀ ਇਨਾਂ ਕੰਮਾਂ ਵਿੱਚ ਘਟੀਆ ਮਟੀਰੀਅਲ ਵਰਤੇਗਾ ਤਾਂ ਉਸ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

ਇਸ ਮੌਕੇ ਇੰਸਪੈਕਟਰ ਗੁਰਪ੍ਰਰੀਤ ਸਿੰਘ, ਲਾਭ ਸਿੰਘ ਸੋਹਲ, ਅਵਤਾਰ ਸਿੰਘ, ਮਾਸਟਰ ਕਰਮਜੀਤ ਸਿੰਘ, ਯੁਵਰਾਜ ਸਿੰਘ ਚੀਮਾ, ਸਤਪਾਲ ਸੱਤਾ, ਅਬਿਨਾਸ਼ ਸਕਸੈਨਾ, ਅਮਨ ਸਿੰਘ, ਸ਼ਵਿ ਕੁਮਾਰ, ਅਨਿਲ ਵਰਮਾ ਤੇ ਹਰਪ੍ਰਰੀਤ ਸਿੰਘ ਸਮੇਤ ਹੋਰ ਆਪ ਆਗੂ ਤੇ ਵਰਕਰ ਮੌਜੂਦ ਸਨ।