ਪਟਿਆਲਾ, 10 ਅਪ੍ਰੈਲ 2023-ਸਕੂਲ ਜਾਂਦੇ ਆਟੋ ਵਿਚ ਬੈਠੇ ਬੱਚੇ ਦੀ ਡਿੱਗਣ ਕਾਰਨ ਮੌਤ ਹੋ ਗਈ ਹੈ। ਜਾਣਕਾਰੀ ਅਨੁਸਾਰ 6ਵੀ ਜਮਾਤ ਦਾ ਵਿਦਿਆਰਥੀ ਦਕਸ਼ ਸ਼ਰਮਾ ਰੋਜ਼ਾਨਾ ਦੀ ਤਰ੍ਹਾਂ ਆਟੋ ਵਿਚ ਬੈਠ ਕੇ ਸਵੇਰੇ ਚੌਰਾ ਮਾਰਗ ਸਥਿਤ ਸੇਂਟ ਮੇਰੀ ਸਕੂਲ ਜਾ ਰਿਹਾ ਸੀ। ਇਸੇ ਦੌਰਾਨ ਸੜਕ ਚ ਪਏ ਟੋਏ ਵਿਚ ਆਟੋ ਵੱਜਣ ਕਾਰਨ ਦਕਸ਼ ਬੁੜਕ ਕੇ ਬਾਹਰ ਡਿੱਗ ਗਿਆ ਤੇ ਉਸਦੀ ਮੌਤ ਹੋ ਗਈ। ਥਾਣਾ ਅਰਬਨ ਅਸਟੇਟ ਮੁਖੀ ਅੰਮ੍ਰਿਤਬੀਰ ਚਾਹਲ ਨੇ ਦੱਸਿਆ ਕਿ ਇਸ ਬਾਰੇ ਬੱਚੇ ਦੇ ਪਰਿਵਾਰ ਵਲੋਂ ਨਾ ਕੋਈ ਜਾਣਕਾਰੀ ਦਿੱਤੀ ਹੈ ਤੇ ਨਾ ਹੀ ਪੋਸਟਮਾਰਟਮ ਕਰਵਾਇਆ ਹੈ।