Sunday, December 22, 2024
Google search engine
HomePunjabAccident : ਬੱਸ 'ਚੋਂ ਉਤਰਨ ਤੋਂ ਪਹਿਲਾਂ ਹੀ ਚਾਲਕ ਨੇ ਭਜਾ ਲਈ...

Accident : ਬੱਸ ‘ਚੋਂ ਉਤਰਨ ਤੋਂ ਪਹਿਲਾਂ ਹੀ ਚਾਲਕ ਨੇ ਭਜਾ ਲਈ ਬੱਸ, ਟਾਇਰ ਹੇਠਾਂ ਕੁਚਲਿਆ 20 ਸਾਲਾ ਨੌਜਵਾਨ

Accident : ਲੁਧਿਆਣਾ ਦੇ ਜਵੱਦੀ ਰੋਡ ਤੇ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਦੇ ਦੌਰਾਨ 20 ਸਾਲ ਦੇ ਨੌਜਵਾਨ ਦੀ ਮੌਤ ਹੋ ਗਈ। ਦਰਅਸਲ ਇਹ ਹਾਦਸਾ ਬੱਸ ਚਾਲਕ ਦੀ ਲਾਪਰਵਾਹੀ ਨਾਲ ਵਾਪਰਿਆ। ਨੌਜਵਾਨ ਜਿਵੇਂ ਹੀ ਬੱਸ ਚੋਂ ਉਤਰਨ ਲੱਗਾ ਤਾਂ ਚਾਲਕ ਨੇ ਬੱਸ ਭਜਾ ਲਈ। ਪਿਛਲੇ ਟਾਇਰ ਹੇਠਾਂ ਆਉਣ ਕਾਰਨ ਨੌਜਵਾਨ ਕੁਚਲਿਆ ਗਿਆ। ਗੰਭੀਰ ਹਾਲਤ ਵਿੱਚ ਉਸਨੂੰ ਹਸਪਤਾਲ ਲਿਜਾਂਦਾ ਗਿਆ,ਜਿੱਥੇ ਕੁਝ ਸਮੇਂ ਬਾਅਦ ਉਸਨੇ ਦਮ ਤੋੜ ਦਿੱਤਾ। ਇਸ ਮਾਮਲੇ ਸਬੰਧੀ ਥਾਣਾ ਦੁੱਗਰੀ ਦੀ ਪੁਲਿਸ ਨੂੰ ਸ਼ਕਿਾਇਤ ਦਿੰਦਿਆਂ ਰਾਏਕੋਟ ਦੇ ਰਹਿਣ ਵਾਲੇ ਅਨਿਲ ਕੁਮਾਰ ਨੇ ਦੱਸਿਆ ਕਿ ਉਹ ਆਪਣੇ ਭਤੀਜੇ ਰੋਹਿਤ ਗਿਰੀ (20) ਨਾਲ ਕਿਸੇ ਕੰਮ ਲਈ ਰਾਏਕੋਟ ਤੋਂ ਬਾਹਰ ਗਏ ਹੋਏ ਸਨ। ਕੰਮ ਪੂਰਾ ਕਰਨ ਤੋਂ ਬਾਅਦ ਚਾਚਾ ਭਤੀਜਾ ਰਾਜਧਾਨੀ ਬੱਸ ਵਿੱਚ ਸਵਾਰ ਹੋ ਕੇ ਘਰ ਵਾਪਸ ਆ ਰਹੇ ਸਨ।

ਅਨਿਲ ਕੁਮਾਰ ਨੇ ਦੱਸਿਆ ਕਿ ਬੱਸ ਜਿਵੇਂ ਹੀ ਜਵੱਦੀ ਰੋਡ ਤੇ ਪਹੁੰਚੇ ਤਾਂ ਉਹ ਖੁਦ ਬੱਸ ਦੀ ਪਿਛਲੀ ਬਾਰੀ ਰਾਹੀਂ ਹੇਠਾਂ ਉਤਰ ਗਏ ਜਦਕਿ ਰੋਹਿਤ ਬੱਸ ਦੇ ਅਗਲੇ ਦਰਵਾਜ਼ੇ ਚੋਂ ਹੇਠਾਂ ਉਤਰਨ ਲੱਗਾ, ਇਸੇ ਦੌਰਾਨ ਚਾਲਕ ਨੇ ਲਾਪਰਵਾਹੀ ਨਾਲ ਬੱਸ ਭਜਾ ਲਈ l ਲੜਕੇ ਦਾ ਸੰਤੁਲਨ ਵਿਗੜਿਆ ਅਤੇ ਉਹ ਬੱਸ ਦੇ ਪਿਛਲੇ ਟਾਇਰ ਹੇਠਾਂ ਆ ਗਿਆ। ਗੰਭੀਰ ਹਾਲਤ ਵਿੱਚ ਰੋਹਿਤ ਨੂੰ ਸੀਐਮਸੀ ਹਸਪਤਾਲ ਦਾਖਲ ਕਰਵਾਇਆ ਗਿਆ ਅਤੇ ਇਲਾਜ ਦੇ ਦੌਰਾਨ ਉਸ ਦੀ ਮੌਤ ਹੋ ਗਈ। ਉਧਰੋਂ ਇਸ ਮਾਮਲੇ ਵਿੱਚ ਏਐਸਆਈ ਬਲਦੇਵ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੇ ਰਾਜਧਾਨੀ ਬੱਸ ਦੇ ਡਰਾਈਵਰ ਬਠਿੰਡਾ ਦੇ ਰਹਿਣ ਵਾਲੇ ਰੇਸ਼ਮ ਸਿੰਘ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਜਲਦੀ ਹੀ ਰੇਸ਼ਮ ਸਿੰਘ ਨੂੰ ਗ੍ਰਿਫਤਾਰ ਕੀਤਾ ਜਾਵੇਗਾ।

Latest Punjabi News Breaking News

RELATED ARTICLES
- Advertisment -
Google search engine

Most Popular

Recent Comments