Home Punjab Amritsar ਦੀਆਂ 4 ਅਧਿਆਪਕਾਂ ‘ਤੇ ਜਾਅਲਸਾਜ਼ੀ ਦਾ ਕੇਸ ਦਰਜ, ਜਾਣੋ ਕੀ ਹੈ ਮਾਮਲਾ

Amritsar ਦੀਆਂ 4 ਅਧਿਆਪਕਾਂ ‘ਤੇ ਜਾਅਲਸਾਜ਼ੀ ਦਾ ਕੇਸ ਦਰਜ, ਜਾਣੋ ਕੀ ਹੈ ਮਾਮਲਾ

0
Amritsar ਦੀਆਂ 4 ਅਧਿਆਪਕਾਂ ‘ਤੇ ਜਾਅਲਸਾਜ਼ੀ ਦਾ ਕੇਸ ਦਰਜ, ਜਾਣੋ ਕੀ ਹੈ ਮਾਮਲਾ

Amritsar: ਥਾਣਾ ਝੰਡੇਰ ਦੀ ਪੁਲਿਸ ਵੱਲੋਂ ਜਾਅਲੀ ਦਸਤਾਵੇਜ਼ ਪੇਸ਼ ਕਰ ਕੇ ਨੌਕਰੀ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੀਆਂ 4 ਅਧਿਆਪਕਾਂ ‘ਤੇ ਜਾਅਲਸਾਜ਼ੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਕਰਮਪਾਲ ਸਿੰਘ ਨੇ ਦੱਸਿਆ ਕਿ ਮਿਤੀ 5-9-2007 ਨੂੰ ਉਸ ਵੇਲੇ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਅਖ਼ਬਾਰਾਂ ਵਿਚ ਇਸ਼ਤਿਹਾਰ ਦੇ ਕੇ ਪੰਜਾਬ ਦੇ 20 ਜ਼ਿਲ੍ਹਿਆਂ ‘ਚ 9998 ਅਧਿਆਪਕਾਂ ਦੀਆਂ ਅਸਾਮੀਆਂ ਭਰਨ ਲਈ ਬਿਨੈ ਪੱਤਰ ਮੰਗੇ ਗਏ ਸੀ ਜਿਸ ਤਹਿਤ ਕਈ ਲੋਕਾਂ ਵੱਲੋਂ ਬਿਨੈ ਪੱਤਰ ਦਿੱਤੇ ਗਏ ਸਨ।

ਵਿਜੀਲੈਂਸ ਬਿਊਰੋ ਪੰਜਾਬ ਦੇ ਡਾਇਰੈਕਟਰ ਵੱਲੋਂ ਕੀਤੀ ਗਈ ਜਾਂਚ ਦੇ ਅਧਾਰ ‘ਤੇ 4 ਅਧਿਆਪਕਾਂ ਨਵਦੀਪ ਕੌਰ ਪੁੱਤਰੀ ਅਵਤਾਰ ਸਿੰਘ ਵਾਰਡ ਨੰਬਰ 13 ਅਜਨਾਲਾ, ਰਿਤੂ ਬਾਲਾ ਪੁੱਤਰੀ ਨਰਿੰਦਰ ਕੁਮਾਰ ਪਿੰਡ ਖਤਰਾਏ ਕਲਾਂ (ਥਾਣਾ ਝੰਡੇਰ), ਰਣਜੀਤ ਕੌਰ ਪੁੱਤਰੀ ਗੁਰਨਾਮ ਸਿੰਘ ਪਿੰਡ ਘੁੱਕੇਵਲੀ (ਥਾਣਾ ਝੰਡੇਰ) ਅਤੇ ਪਰਮਿੰਦਰ ਕੌਰ ਪੁੱਤਰੀ ਜਸਬੀਰ ਸਿੰਘ ਗਲੀ ਵਜੀਰਾਂ ਵਾਲੀ ਵਾਰਡ ਨੰਬਰ 13 ਰਾਜਾਸਾਂਸੀ ਜਿੰਨਾ ਦੇ ਰੂਰਲ਼ ਏਰੀਆ ਤੇ ਤਜਰਬੇ ਦੇ ਸਰਟੀਫਿਕੇਟ ਜਾਅਲੀ ਪਾਏ ਗਏ ਸਨ। ਉਨ੍ਹਾਂ ਦੇ ਖਿਲਾਫ ਵਿਜੀਲੈਂਸ ਬਿਊਰੋ ਪੰਜਾਬ ਦੇ ਡਾਇਰੈਕਟਰ ਵੱਲੋਂ Amritsar ਦਿਹਾਤੀ ਦੇ ਐਸਐਸਪੀ ਨੂੰ 30-12-2023 ਨੂੰ ਪ੍ਰਾਪਤ ਹੋਈ ਈਮੇਲ ਦੇ ਅਧਾਰ ਤੇ ਉਕਤ ਅਧਿਆਪਕਾਂ ਵਿਰੁੱਧ ਧਾਰਾ ਪੁਲਿਸ ਥਾਣਾ ਝੰਡੇਰ ਵਿਖੇ ਜਾਅਲਸਾਜੀ ਦਾ ਮਾਮਲਾ ਦਰਜ ਕੀਤਾ ਗਿਆ ਹੈ।

Latest Punjabi News Breaking News