Thursday, November 7, 2024
Google search engine
HomePunjabAmritsar News : ਠੰਢ ਤੋਂ ਬਚਣ ਲਈ ਬਾਲ਼ੀ ਅੰਗੀਠੀ ਨੇ ਲਈਆਂ 2...

Amritsar News : ਠੰਢ ਤੋਂ ਬਚਣ ਲਈ ਬਾਲ਼ੀ ਅੰਗੀਠੀ ਨੇ ਲਈਆਂ 2 ਜਾਨਾਂ

Amritsar News : ਕੁਝ ਦਿਨਾਂ ਤੋਂ ਲਗਾਤਾਰ ਪੈ ਰਹੀ ਅਤਿ ਦੀ ਠੰਢ ਤੇ ਹੱਡ ਚੀਰਵੀਂ ਸੀਤ ਲਹਿਰ ਤੋਂ ਬਚਣ ਲਈ ਲੋਕਾਂ ਵੱਲੋਂ ਕਈ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ, ਉੱਥੇ ਹੀ ਅਜਨਾਲਾ ਸ਼ਹਿਰ ਦੇ ਇਕ ਪੈਲਸ ‘ਚ ਕੰਮ ਕਰਦੇ ਦੋ ਮਜ਼ਦੂਰਾਂ ਵੱਲੋਂ ਠੰਢ ਤੋਂ ਬਚਾਓ ਲਈ ਅੰਗੀਠੀ ਬਾਲ਼ੀ ਗਈ ਪਰ ਇਹ ਅੰਗੀਠੀ ਦੀ ਅੱਗ ਹੀ ਉਨ੍ਹਾਂ ਲਈ ਜਾਨਲੇਵਾ ਸਾਬਿਤ ਹੋਈ ਕਿਉਂਕਿ ਰਾਤ ਸਮੇਂ ਬਾਲ਼ੀ ਗਈ ਅੰਗੀਠੀ ਦੀ ਗੈਸ ਨਾਲ ਦਮ ਘੁੱਟਣ ਕਰਕੇ ਇਨ੍ਹਾਂ ਦੋਵਾਂ ਦੀ ਮੌਤ ਹੋ ਗਈ।

ਪੈਲਸ ਮਾਲਕਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਬੀਤੀ ਰਾਤ ਠੰਢ ਜ਼ਿਆਦਾ ਹੋਣ ਕਾਰਨ ਉਨ੍ਹਾਂ ਦੇ ਪੈਲਸ ‘ਚ ਕੰਮ ਕਰਦੇ ਦੋ ਨੌਜਵਾਨਾਂ ਵੱਲੋਂ ਅੰਗੀਠੀ ਬਾਲ਼ੀ ਗਈ ਸੀ ਜਿਨ੍ਹਾਂ ‘ਚ ਹਰਜਿੰਦਰ ਸਿੰਘ ਵਾਸੀ ਤਲਵੰਡੀ ਰਾਏ ਦਾਦੂ ਤੇ ਬਾਜੂ ਵਾਸੀ ਬਿਹਾਰ ਸ਼ਾਮਲ ਹਨ। ਬੀਤੀ ਰਾਤ ਇਹ ਕਮਰੇ ’ਚ ਅੰਗੀਠੀ ਬਾਲ਼ ਕੇ ਸੁੱਤੇ ਸਨ ਤੇ ਇਸ ਅੰਗੀਠੀ ਦੀ ਅੱਗ ਦੀ ਗੈਸ ਨਾਲ ਦਮ ਘੁੱਟਣ ਕਾਰਨ ਦੋਵਾਂ ਵਿਅਕਤੀਆਂ ਦੀ ਮੌਤ ਹੋ ਗਈ ਹੈ। ਉਨ੍ਹਾਂ ਦੱਸਿਆ ਕਿ ਜਦ ਉਹ ਅੱਜ ਸਵੇਰੇ ਪੈਲੇਸ ‘ਚ ਆਏ ਤਾਂ ਰਾਤ ਸੁੱਤੇ ਪਏ ਮਜ਼ਦੂਰਾਂ ਵਲੋਂ ਦਿਨ ਚੜ੍ਹਨ ‘ਤੇ ਉਨ੍ਹਾਂ ਵੱਲੋਂ ਕੋਈ ਗੇਟ ਨਹੀਂ ਖੋਲ੍ਹਿਆ ਗਿਆ। ਗੇਟ ਦਾ ਜਿੰਦਰਾ ਤੋੜ ਕੇ ਜਦ ਅੰਦਰ ਵੇਖਿਆ ਤਾਂ ਇਨ੍ਹਾਂ ਦੋਵਾਂ ਦੀ ਮੌਤ ਹੋ ਚੁੱਕੀ ਸੀ।

Latest Punjabi News Breaking News

RELATED ARTICLES
- Advertisment -
Google search engine

Most Popular

Recent Comments