Monday, December 23, 2024
Google search engine
HomePunjabAmritsar News : ਬਾਬਾ ਬਕਾਲਾ ਸਾਹਿਬ ਨੇੜੇ ਚੱਲਦੀ ਕਾਰ ਨੂੰ ਲੱਗੀ ਅੱਗ

Amritsar News : ਬਾਬਾ ਬਕਾਲਾ ਸਾਹਿਬ ਨੇੜੇ ਚੱਲਦੀ ਕਾਰ ਨੂੰ ਲੱਗੀ ਅੱਗ

Amritsar News: ਅੰਮ੍ਰਿਤ ਵੇਲੇ ਬਾਬਾ ਬਕਾਲਾ ਸਾਹਿਬ ਜੀਟੀ ਰੋਡ ਪੈਟਰੋਲ ਪੰਪ ਦੇ ਨਜ਼ਦੀਕ ਇਕ ਚੱਲਦੀ ਸਕੋਡਾ ਗੱਡੀ ਨੂੰ ਅਚਾਨਕ ਅੱਗ ਲੱਗ ਜਾਣ ਕਾਰਣ ਇਕ ਵੱਡਾ ਹਾਦਸਾ ਵਾਪਰਿਆ। ਉਕਤ ਗੱਡੀ ਪੁਰੀ ਤਰ੍ਹਾਂ ਸੜ ਕੇ ਸਵਾਹ ਹੋ ਗਈ, ਪਰ ਉਕਤ ਗੱਡੀ ਵਿਚ ਸਫਰ ਕਰ ਰਹੇ ਸਾਰੇ ਪਰਿਵਾਰਕ ਮੈਂਬਰ ਵਾਲ ਵਾਲ ਬਚ ਗਏ।

ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਬਲਦੇਵ ਸਿੰਘ ਵਾਸੀ ਉਮਰਾ ਨੰਗਲ ਨੇ ਦੱਸਿਆ ਕਿ ਅੱਜ ਸਵੇਰੇ 7 ਵਜੇ ਦੇ ਕਰੀਬ ਉਸ ਨੇ ਵੇਖਿਆ ਕਿ ਬਾਹਰ ਜੀਟੀ ਰੋਡ ‘ਤੇ ਇਕ ਗੱਡੀ ਨੂੰ ਭਿਆਨਕ ਅੱਗ ਲੱਗੀ ਸੀ। ਉਸ ਨੇ ਦੱਸਿਆ ਕਿ ਫੌਜੀ ਗੁਰਪ੍ਰੀਤ ਸਿੰਘ ਪੁੱਤਰ ਮੁਖਤਾਰ ਸਿੰਘ ਵਾਸੀ ਜਲੰਧਰ ਸਵੇਰੇ ਬਾਬਾ ਬਕਾਲਾ ਸਾਹਿਬ, ਮੇਨ ਰੋਡ ਉੱਤੇ, ਨਜ਼ਦੀਕ ਪੈਟਰੋਲ ਪੰਪ ਨਜ਼ਦੀਕ ਪੁੱਜੇੇ ਤਾਂ ਅਚਾਨਕ ਗੱਡੀ ਨੂੰ ਅੱਗ ਲੱਗ ਗਈ। ਕਾਰ ਚਲਾ ਰਹੇ ਗੁਰਪ੍ਰੀਤ ਸਿੰਘ ਨੇ ਗੱਡੀ ਰੋਕ ਕੇ ਆਪਣੀ ਪਤਨੀ ਤੇ ਗੱਡੀ ‘ਚ ਸਫਰ ਕਰ ਰਹੇ ਤਿੰਨਾਂ ਬੱਚਿਆਂ ਨੂੰ ਬਾਹਰ ਕੱਢਿਆ। ਡਿੱਗੀ ਵਿੱਚ ਪਿਆ ਸਾਮਾਨ ਵੀ ਕੱਢ ਲਿਆ। ਬਹੁਤ ਜਲਦ ਹੀ ਗੱਡੀ ਨੂੰ ਅੱਗ ਫੜ ਗਈ ਤੇ ਗੱਡੀ ਸੜ ਕੇ ਸਵਾਹ ਹੋ ਗਈ ਅਤੇ ਜਾਨੀ ਨੁਕਸਾਨ ਹੋਣ ਤੋਂ ਬਚ ਗਿਆ।

Latest Punjabi News Breaking News

RELATED ARTICLES
- Advertisment -
Google search engine

Most Popular

Recent Comments