Home Punjab Youtube ਤੋਂ ਦੇਖ ਕੇ ATM ਲੁੱਟਣ ਦੀ ਕੋਸ਼ਿਸ ਕਰਨ ਵਾਲੇ ਗਿਰੋਹ ਨੂੰ...

Youtube ਤੋਂ ਦੇਖ ਕੇ ATM ਲੁੱਟਣ ਦੀ ਕੋਸ਼ਿਸ ਕਰਨ ਵਾਲੇ ਗਿਰੋਹ ਨੂੰ ਦੋ ਦਿਨਾਂ ’ਚ ਹੀ ਕੀਤਾ ਕਾਬੂ

0
677
ATM

Patiala ਦੇ 24 ਨੰਬਰ ਫਾਟਕ ਨੇੜੇ ATM ਨੂੰ ਲੁੱਟਣ ਦੀ ਕੋਸ਼ਿਸ ਕਰਨ ਵਾਲੇ ਗਿਰੋਹ ਨੂੰ ਦੋ ਦਿਨਾਂ ’ਚ ਹੀ ਕਾਬੂ ਕਰਕੇ ਪੁਲਿਸ ਨੇ ਮਾਮਲੇ ਨੂੰ ਟਰੇਸ ਕਰ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸਐੱਸਪੀ ਵਰੁਣ ਸਰਮਾ ਨੇ ਦੱਸਿਆ ਕਿ 31 ਜਨਵਰੀ ਤੇ 1 ਫਰਵਰੀ ਦੀ ਦਰਮਿਆਨੀ ਰਾਤ ਨੂੰ 24 ਨੰਬਰ ਫਾਟਕ ਨੇੜੇ ਐੱਸਬੀਆਈ ਬੈਂਕ ਦਾ ਏਟੀਐੱਮ ਗੈਸ ਕਟਰ ਨਾਲ ਕੱਟ ਕੇ ਲੁੱਟਣ ਦੀ ਕੋਸ਼ਿਸ ਕੀਤੀ ਗਈ ਸੀ ਪ੍ਰੰਤੂ ਨਾਕਾਮ ਰਹਿਣ ਕਾਰਨ ਕੈਸ਼ ਦੀ ਲੁੱਟ ਹੋਣ ਤੋਂ ਬਚਾਅ ਹੋ ਗਿਆ ਸੀ , ਜਿਸ ਸਬੰਧੀ ਪੁਲਿਸ ਪਾਰਟੀ ਨੇ ਮਾਮਲੇ ਦੀ ਪੜਤਾਲ ਕਰਦਿਆਂ ਗੁਰਪਿਆਰ ਸਿੰਘ , ਜਸਵਿੰਦਰ ਸਿੰਘ,ਮਾਨਵ ਨੂੰ ਗ੍ਰਿੁਫਤਾਰ ਕੀਤਾ ਗਿਆ ਹੈ। ਐੱਸਐੱਸਪੀ ਨੇ ਦੱਸਿਆ ਕਿ ਉਕਤ ਨੋਜਵਾਨਾਂ ਨੇ ਦੱਸਿਆ ਮੁਢਲੀ ਪੁੱਛਗਿੱਛ ਦੌਰਾਨ ਮੰਨਿਆ ਕਿ ਉਨ੍ਹਾਂ ਨੇ ਯੂ-ਟਿਊਬ ਤੋਂ ਦੇਖ ਕੇ ਏਟੀਐੱਮ ਕੱਟਣ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ।

Latest Punjabi News Breaking News