Sunday, December 22, 2024
Google search engine
HomePunjabਪੰਜਾਬ ਦੇ ਗਵਰਨਰ Banwari Lal Purohit ਨੇ ਦਿੱਤਾ ਅਸਤੀਫਾ

ਪੰਜਾਬ ਦੇ ਗਵਰਨਰ Banwari Lal Purohit ਨੇ ਦਿੱਤਾ ਅਸਤੀਫਾ

ਪੰਜਾਬ ਦੇ ਰਾਜਪਾਲ Banwari Lal Purohit ਨੇ ਅਸਤੀਫਾ ਦੇ ਦਿੱਤਾ ਗਿਆ ਹੈ। ਦੱਸ ਦਈਏ ਕਿ ਅਸਤੀਫਾ (Resignation) ਰਾਸ਼ਟਰਪਤੀ ਨੇ ਦਰੋਪਤੀ ਮੁਰਮੁ ਨੂੰ ਅਸਤੀਫਾ ਭੇਜਿਆ ਹੈ ਜਿਸ ਵਿੱਚ ਉਨ੍ਹਾਂ ਨੇ ਨਿੱਜੀ ਕਾਰਨਾਂ ਦਾ ਹਵਾਲਾ ਦਿੱਤਾ ਹੈ।

ਪੰਜਾਬ ਦੇ ਰਾਜਪਾਲ Banwari Lal Purohit ਨੇ ਸ਼ਨੀਵਾਰ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਦਾ ਐਲਾਨ ਕੀਤਾ, ਨਾਲ ਹੀ ਪੰਜਾਬ ਅਤੇ ਹਰਿਆਣਾ ਦੇ ਗੁਆਂਢੀ ਰਾਜਾਂ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ ਦੇ ਕੇਂਦਰ ਸ਼ਾਸਤ ਪ੍ਰਦੇਸ਼ (ਯੂਟੀ) ਦੇ ਪ੍ਰਸ਼ਾਸਕ ਵਜੋਂ ਵੀ ਅਸਤੀਫਾ ਦੇ ਦਿੱਤਾ।

Banwari Lal Purohit

ਦੱਸ ਦਈਏ ਕਿ ਇਸ ਤੋਂ ਪਹਿਲਾਂ ਉਹ ਅਸਮ, ਤਾਮਿਲਨਾਡੂ ਦੇ ਗਵਰਨਰ ਵਜੋਂ ਵੀ ਸੇਵਾਵਾਂ ਨਿਭਾ ਚੁੱਕੇ ਹਨ। ਰਾਜਪਾਲ ਬਨਵਾਰੀ ਲਾਲ ਪੁਰੋਹਿਤ 2021 ਵਿੱਚ ਪੰਜਾਬ ਦੇ ਰਾਜਪਾਲ ਵਜੋਂ ਨਿਯੁਕਤ ਕੀਤੇ ਗਏ ਸਨ। ਉਹ ਪੰਜਾਬ ਦੇ 29ਵੇਂ ਰਾਜਪਾਲ ਸਨ।

ਪੰਜਾਬ ਦੇ ਰਾਜਪਾਲ Banwari Lal Purohit ਨੇ ਸ਼ਨੀਵਾਰ ਨੂੰ ‘ਨਿੱਜੀ ਕਾਰਨਾਂ’ ਦਾ ਹਵਾਲਾ ਦਿੰਦੇ ਹੋਏ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਪੁਰੋਹਿਤ ਨੇ ਇੱਕ ਪੱਤਰ ਵਿੱਚ ਕਿਹਾ, “ਮੇਰੇ ਨਿੱਜੀ ਕਾਰਨਾਂ ਅਤੇ ਕੁਝ ਹੋਰ ਵਚਨਬੱਧਤਾਵਾਂ ਦੇ ਕਾਰਨ, ਮੈਂ ਪੰਜਾਬ ਦੇ ਰਾਜਪਾਲ, ਅਤੇ ਪ੍ਰਸ਼ਾਸਕ, ਕੇਂਦਰ ਸ਼ਾਸਤ ਪ੍ਰਦੇਸ਼, ਚੰਡੀਗੜ੍ਹ ਦੇ ਅਹੁਦੇ ਤੋਂ ਆਪਣਾ ਅਸਤੀਫਾ ਦਿੰਦਾ ਹਾਂ।”

Latest Punjabi News Breaking News

RELATED ARTICLES
- Advertisment -
Google search engine

Most Popular

Recent Comments