Thursday, December 19, 2024
Google search engine
HomePunjabBathinda News: ਠੰਢ ਲੱਗਣ ਕਾਰਨ ਦੋ ਵਿਅਕਤੀਆਂ ਦੀ ਮੌਤ

Bathinda News: ਠੰਢ ਲੱਗਣ ਕਾਰਨ ਦੋ ਵਿਅਕਤੀਆਂ ਦੀ ਮੌਤ

Bathinda News: ਸ਼ਹਿਰ ਅੰਦਰ ਇਕ ਸਾਧੂ ਸਮੇਤ ਦੋ ਵਿਅਕਤੀਆਂ ਦੀ ਠੰਢ ਲੱਗਣ ਕਾਰਨ ਮੌਤ ਹੋ ਗਈ। ਸਹਾਰਾ ਸੰਸਥਾ ਦੇ ਵਰਕਰਾਂ ਨੇ ਲਾਸ਼ਾਂ ਸਰਕਾਰੀ ਹਸਪਤਾਲ ਦੇ ਮੁਰਦਾਘਰ ’ਚ ਪਹੁੰਚਾਈਆਂ। ਜਾਣਕਾਰੀ ਅਨੁਸਾਰ ਲੰਘੀ ਰਾਤ ਰੇਲਵੇ ਸਟੇਸ਼ਨ ਦੇ ਵੇਟਿੰਗ ਰੂਮ ਵਿਚ ਠੰਢ ਲੱਗਣ ਕਾਰਨ ਇਕ ਬਜ਼ੁਰਗ ਸਾਧੂ ਦੀ ਮੌਤ ਹੋ ਗਈ ਤੇ ਇਕ ਹੋਰ ਨੌਜਵਾਨ ਦੀ ਭੇਤਭਰੇ ਹਾਲਾਤ ’ਚ ਮੌਤ ਹੋ ਗਈ।

ਸਹਾਰਾ ਵਰਕਰਾਂ ਅਨੁਸਾਰ ਉਕਤ ਨੌਜਵਾਨ ਦੀ ਮੌਤ ਜ਼ਿਆਦਾ ਠੰਢ ਲੱਗਣ ਕਾਰਨ ਹੋਈ ਜਾਪਦੀ ਹੈ। ਮ੍ਰਿਤਕਾਂ ਕੋਲੋਂ ਪਛਾਣ ਸਬੰਧੀ ਕੋਈ ਦਸਤਾਵੇਜ਼ ਨਹੀਂ ਮਿਲੇ। ਜੀਆਰਪੀ ਪੁਲਿਸ ਦੀ ਮਦਦ ਨਾਲ ਲਾਸ਼ ਨੂੰ ਸਰਕਾਰੀ ਹਸਪਤਾਲ ਦੇ ਮੁਰਦਾਘਰ ਵਿਚ ਰਖਵਾ ਕੇ ਉਸ ਦੀ ਪਛਾਣ ਦੇ ਯਤਨ ਸ਼ੁਰੂ ਕਰ ਦਿੱਤੇ ਗਏ ਹਨ।

Latest Punjab News Breaking News

RELATED ARTICLES
- Advertisment -
Google search engine

Most Popular

Recent Comments