ਭਗਵਾਨ ਸ੍ਰੀ ਰਾਮਲਲਾ ਦੀ ਪ੍ਰਾਣ ਪ੍ਰਤੀਸ਼ਠਾ ਨੂੰ ਨੇ ਕੇ ਜਿਥੇ ਪੂਰਾ ਦੇਸ਼ ਵਿਚ ਪੂਰਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਹਰ ਵਰਗ ਦੇ ਲੋਕਾਂ ਵਲੋਂ ਵੱਖੋ-ਵੱਖ ਢੰਗ ਨਾਲ ਸ੍ਰੀ ਰਾਮ ਪ੍ਰਤੀ ਆਪਣਾ ਸ਼ਰਧਾ ਨੂੰ ਪ੍ਰਗਟ ਕੀਤਾ ਜਾ ਰਿਹਾ ਹੈ।
ਇਸੇ ਕੜੀ ਤਹਿਤ ਪਟਿਆਲਾ ਵਿਚ ਮਸ਼ੀਨ ਨਾਲ ਕਢਾਈ ਕਰਨ ਵਾਲੇ ਕਲਾਕਾਰ ਯਸ਼ ਮਹਿਰਾ ਨੇ ਰੰਗ-ਬਰੰਗੇ ਧਾਗਿਆਂ ਨਾਲ Bhagwan Ram ਦੀ ਮਨਮੋਹਕ ਤਸਵੀਰ ਤਿਆਰ ਕਰ ਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਯਸ਼ ਮਹਿਰਾ ਮਸ਼ੀਨੀ ਕਢਾਈ ਨਾਲ ਕਿਸੇ ਵੀ ਵਿਅਕਤੀ ਜਾਂ ਚਿੱਤਰ ਦੀ ਹੂਬਹੂ ਤਸਵੀਰ ਤਿਆਰ ਕਰਨ ਦਾ ਹੁਨਰ ਰੱਖਦਾ ਹੈ।
ਆਪਣੀ ਇਸ ਅਨੋਖੀ ਕਲਾ ਨੂੰ ਰੋਜ਼ੀ ਰੋਟੀ ਦਾ ਜ਼ਰੀਆ ਬਣਾਉਣ ਵਾਲੇ ਯਸ਼ ਮਹਿਰਾ ਨੇ ਦੱਸਿਆ ਕਿ ਉਨ੍ਹਾਂ ਨੂੰ ਬਚਪਨ ਤੋਂ ਹੀ ਚਿੱਤਰ ਕਲਾ ਦਾ ਸ਼ੌਕ ਸੀ ਅਤੇ ਉਸ ਨੇ ਪਟਿਆਲਾ ਦੇ ਹੀ ਕਾਰੀਗਰੀ ਤੋਂ ਸਿਖਲਾਈ ਲੈ ਕੇ ਆਪਣਾ ਕੰਮ ਸ਼ੁਰੂ ਕੀਤਾ ਹੈ। 22 ਜਨਵਰੀ ਨੂੰ ਆਯੁੱਧਿਆ ’ਚ ਹੋ ਰਹੇ Bhagwan Ram ਦੇ ਪ੍ਰਾਣ ਪ੍ਰਤਿਸ਼ਠਾ ਸਮਾਗਮ ਨੂੰ ਲੈ ਕੇ ਦੇਸ਼ ਭਰ ਵਿਚ ਉਤਸ਼ਾਹ ਹੈ ਜਿਸ ਕਰ ਕੇ ਉਸ ਨੇ ਵੀ ਇਸ ਸਮਾਗਮ ਵਿਚ ਆਪਣਾ ਯੋਗਦਾਨ ਪਾਉਣ ਦਾ ਮਨ ਬਣਾਇਆ ਤੇ ਆਪਣੀ ਕਲਾ ਨਾਲ ਭਗਵਾਨ ਸ੍ਰੀ ਰਾਮ ਜੀ ਦੀ ਤਸਵੀਰ ਬਣਾਉਣੀ ਸ਼ੁਰੂ ਕੀਤੀ। ਕਰੀਬ ਇਕ ਮਹੀਨੇ ਦੀ ਮਿਹਨਤ ਨਾਲ Bhagwan Ram ਦੀ 18 ਗੁਣਾ 12 ਇੰਚ ਦੀ ਤਸਵੀਰ ਮਸ਼ੀਨੀ ਕਢਾਈ ਨਾਲ ਤਿਆਰ ਕੀਤੀ ਹੈ ਜਿਸ ਨੂੰ ਤਿਆਰ ਕਰਨ ਲਈ ਕਰੀਬ ਇਕ ਮਹੀਨਾ ਲੱਗਿਆ ਹੈ ਜਿਸ ਵਿਚ ਵੱਖ-ਵੱਖ ਰੰਗਾਂ ਦੀਆਂ 30 ਤੋਂ ਵੱਧ ਵੱਡੀਆਂ ਰੀਲਾਂ ਲੱਗੀਆਂ ਹਨ।
ਵੇਚੀ ਨਹੀਂ ਸਗੋਂ ਦੁਕਾਨ ’ਚ ਲਾਈ ਜਾਵੇਗੀ ਤਸਵੀਰ
ਯਸ਼ ਦਾ ਕਹਿਣਾ ਹੈ ਕਿ ਇਹ ਵੇਚਣ ਲਈ ਨਹੀਂ ਹੈ, ਸਗੋਂ ਸੁੰਦਰ ਫਰੇਮ ਵਿਚ ਜੜਵਾ ਕੇ ਦੁਕਾਨ ’ਚ ਲਾਈ ਜਾਵੇਗੀ। ਇਸ ਤੋਂ ਪਹਿਲਾ ਵੀ ਉਸ ਨੇ ਦਸਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਤਸਵੀਰ ਤਿਆਰ ਕੀਤੀ ਗਈ ਹੈ ਅਤੇ ਕਈ ਵਿਅਕਤੀਆਂ ਦੇ ਆਰਡਰ ’ਤੇ ਵੀ ਤਸਵੀਰਾਂ ਬਣਾਈਆਂ ਗਈਆਂ ਹਨ। ਯਸ਼ ਮਹਿਰਾ ਨੇ ਦੱਸਿਆ ਕਿ ਇੱਕ ਤਸਵੀਰ ਤਿਆਰ ਕਰਨ ’ਤੇ 25 ਤੋਂ 30 ਹਜ਼ਾਰ ਰੁਪਏ ਤੱਕ ਦਾ ਖਰਚ ਆਉਂਦਾ ਹੈ, ਜਿਸ ਨੂੰ ਬਣਾਉਣ ਲਈ ਕਈ ਦਿਨ ਲੱਗ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ 14-15 ਸਾਲ ਤੱਕ ਕੰਮ ’ਚ ਮੁਹਾਰਤ ਹਾਸਿਲ ਕਰ ਕੇ ਹੁਣ ਸਮਾਣੀਆਂ ਗੇਟ ਨੇੜੇ ਸ਼ਿਵ ਮੰਦਰ ਕੋਲ ਆਪਣੀ ਦੁਕਾਨ ਬਣਾ ਕੇ ਕੰਮ ਸ਼ੁਰੂ ਕੀਤਾ ਗਿਆ ਹੈ। ਉਹ ਪਟਿਆਲਾ ’ਚ ਦੂਜੇ ਅਜਿਹੇ ਕਾਰੀਗਰ ਹਨ ਜਿਨ੍ਹਾਂ ਵੱਲੋਂ ਅਜਿਹੀ ਕਲਾ ਨਾਲ ਤਸਵੀਰ ਬਣਾਈ ਜਾਂਦੀ ਹੈ।