ਹੁਸ਼ਿਆਰਪੁਰ, 14 ਦਸੰਬਰ 2023 – ਪੰਜਾਬ ਦੀ ਜਨਤਾ ਨੂੰ ਰਵਾਇਤੀ ਚੀਜਾਂ ਤੋਂ ਮੁਕਤੀ ਦੇਣ ਲਈ ਹਰ ਦਫ਼ਤਰ ਨੂੰ ਜਮੀਨੀ ਪੱਧਰ ’ਤੇ ਘੋਖ਼ਣ ਲਈ ਉਹ ਬਿਨ੍ਹਾਂ ਦੱਸੇ ਹੀ ਦਫ਼ਤਰਾਂ ਦੀ ਚੈਕਿੰਗ ਕਰ ਰਹੇ ਹਨ। ਇਹ ਵਿਚਾਰ ਮੁੱਖ਼ ਮੰਤਰੀ ਪੰਜਾਬ CM ਭਗਵੰਤ ਮਾਨ ਨੇ ਅੱਜ ਤਹਿਸੀਲ ਦਫ਼ਤਰ ਹੁਸ਼ਿਆਰਪੁਰ ਵਿਖ਼ੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ। ਮੁੱਖ਼ ਮੰਤਰੀ ਨੇ ਇੱਥੇ ਕੰਮ ਕਰਵਾਉਣ ਆਏ ਲੋਕਾਂ ਨੂੰ ਉਨ੍ਹਾਂ ਦੀਆਂ ਦਿੱਕਤਾਂ ਬਾਰੇ ਵੀ ਪੁੱਛਿਆ।
ਪੰਜਾਬ ਦੀ ਜਨਤਾ ਨੂੰ ਰਵਾਇਤੀ ਚੀਜਾਂ ਤੋਂ ਮੁਕਤੀ ਦੇਣ ਲਈ ਹਰ ਦਫ਼ਤਰ ਨੂੰ ਜਮੀਨੀ ਪੱਧਰ ’ਤੇ ਘੋਖ਼ਣ ਲਈ ਉਹ ਬਿਨ੍ਹਾਂ ਦੱਸੇ ਹੀ ਦਫ਼ਤਰਾਂ ਦੀ ਚੈਕਿੰਗ ਕਰ ਰਹੇ ਹਨ। ਇਹ ਵਿਚਾਰ CM ਭਗਵੰਤ ਮਾਨ ਨੇ ਅੱਜ ਤਹਿਸੀਲ ਦਫ਼ਤਰ ਹੁਸ਼ਿਆਰਪੁਰ ਵਿਖ਼ੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ। ਮੁੱਖ਼ ਮੰਤਰੀ ਨੇ ਇੱਥੇ ਕੰਮ ਕਰਵਾਉਣ ਆਏ ਲੋਕਾਂ ਨੂੰ ਉਨ੍ਹਾਂ ਦੀਆਂ ਦਿੱਕਤਾਂ ਬਾਰੇ ਵੀ ਪੁੱਛਿਆ।
ਮੁੱਖ਼ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਉਹ ਪੰਜਾਬ ਵਿਚ ਵਿਦਿਆ ਦੇ ਢੰਗ ਅਤੇ ਸਿਲੇਬਸ ਨੂੰ ਬਦਲਣ ਅਤੇ ਦਫ਼ਤਰਾਂ ਵਿਚ ਹੋ ਰਹੀ ਪੁਰਾਣੀ ਭਾਸ਼ਾ ਨੂੰ ਬਦਲਣ ਲਈ ਉਪਰਾਲੇ ਕਰ ਰਹੇ ਹਨ ਜਿਸ ਕਾਰਨ ਹੀ ਉਹ ਲਗਾਤਾਰ ਛਾਪਾਮਾਰੀ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕਾਂ ਦੀ ਦਫ਼ਤਰਾਂ ਵਿਚ ਖ਼ੱਜਲ ਖ਼ੁਆਰੀ ਰੋਕਣ ਲਈ ਹੀ ਆਨ ਲਾਈਨ ਸੁਵਿਧਾਵਾਂ ਚਾਲੂ ਕੀਤੀਆਂ ਜਾ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਦੂਰ ਦੁਰਾਡੇ ਸਕੂਲਾਂ ਵਿਚ ਲੜਕੀਆਂ ਅਤੇ ਧੀਆਂ ਨੂੰ ਮਾਤਾ ਪਿਤਾ ਪੜ੍ਹਨ ਲਈ ਨਹੀਂ ਭੇਜ ਰਹੇ ਕਿਉਂਕਿ ਉਹ ਉਨ੍ਹਾਂ ਦੀ ਸੁਰੱਖ਼ਿਆ ਨੂੰ ਲੈ ਕੇ ਚਿੰਤਤ ਹਨ। ਉਨ੍ਹਾਂ ਕਿਹਾ ਕਿ ਇਸ ਸਮੱਸਿਆ ਦੇ ਹੱਲ ਲਈ ਲੜਕੀਆਂ ਨੂੰ ਸਕੂਲਾਂ ਕਾਲਜਾਂ ਵਿਚ ਭੇਜਣ ਲਈ ਮੁਫ਼ਤ ਬੱਸਾਂ ਦਾ ਵੀ ਪ੍ਰਬੰਧ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਆਪਣੇ ਮੁੱਖ਼ ਮੰਤਰੀ ਦੇ ਇਸ ਕਾਰਜਕਾਲ ਦੌਰਾਨ ਉਹ ਪੰਜਾਬ ਵਿਚਲੀ ਵਿਵਸਥਾ ਇਸ ਤਰਾਂ ਦੀ ਕਰ ਦੇਣਗੇ ਕਿ ਆਉਣ ਵਾਲੀਆਂ ਪੀੜ੍ਹੀਆਂ ਵੀ ਮਾਣ ਕਰਨਗੀਆਂ।