Sunday, December 22, 2024
Google search engine
HomePunjabCM ਭਗਵੰਤ ਮਾਨ ਨੇ ਕੀਤਾ ਐਲਾਨ, ਕਿਸਾਨਾਂ ਨੂੰ ਮੀਂਹ ਨਾਲ ਖਰਾਬ ਹੋਈਆਂ...

CM ਭਗਵੰਤ ਮਾਨ ਨੇ ਕੀਤਾ ਐਲਾਨ, ਕਿਸਾਨਾਂ ਨੂੰ ਮੀਂਹ ਨਾਲ ਖਰਾਬ ਹੋਈਆਂ ਫ਼ਸਲਾਂ ਦਾ ਮਿਲੇਗਾ ਇੰਨਾ ਮੁਆਵਜ਼ਾ

ਪਟਿਆਲਾ, 26 ਮਾਰਚ 2023- ਪੰਜਾਬ ਸਰਕਾਰ ਸੂਬੇ ਦੇ ਕਿਸਾਨਾਂ ਨਾਲ ਔਖੀ ਘੜੀ ਵਿਚ ਖੜੀ ਹੈ, ਮੀਂਹ ਨਾਲ ਖਰਾਬ ਹੋਈਆਂ ਫਸਲਾਂ ਦਾ ਮੁਆਵਜ਼ਾ ਪੰਜਾਬ ਸਰਕਾਰ ਵੱਲੋਂ ਕਿਸਾਨਾਂ 15 ਹਜ਼ਾਰ ਪ੍ਰਤੀ ਏਕੜ ਜਲਦ ਹੀ ਮੁਹੱਈਆ ਕਰਵਾਇਆ ਜਾਵੇਗਾ, ਇਹ ਮੁਆਵਜ਼ਾ ਪਿਛਲੀਆਂ ਸਰਕਾਰਾਂ ਨਾਲੋ ਵੱਧ ਹੋਵੇਗਾ। ਇਹ ਸ਼ਬਦ ਮੁੱਖ ਮੰਤਰੀ ਭਗਵੰਤ ਮਾਨ ਨੇ ਨਿਹਾਲ ਸਿੰਘ ਵਾਲਾ ਦੇ ਪਿੰਡ ਖਾਈ ਵਿਖੇ ਮੀਂਹ ਨਾਲ ਖਰਾਬ ਹੋਈਆਂ ਫਸਲਾਂ ਦਾ ਜਾਇਜ਼ਾ ਲੈਣ ਦੌਰਾਨ ਕੀਤਾ। ਉਨ੍ਹਾਂ ਨਾਲ ਮੋਗਾ ਤੋਂ ਵਿਧਾਇਕਾ ਡਾ. ਅਮਨਦੀਪ ਕੌਰ ਅਰੋੜਾ, ਧਰਮਕੋਟ ਤੋਂ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ, ਚੇਅਰਮੈਨ ਹਰਮਨਜੀਤ ਸਿੰਘ ਦੀਦਾਰੇ ਵਾਲਾ, ਚੇਅਰਮੈਨ ਦੀਪਕ ਅਰੋੜਾ ਵੀ ਹਾਜ਼ਰ ਸਨ। ਇਸ ਦੌਰੇ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰ ਕੇ ਇਹ ਜਾਣਕਾਰੀ ਦਿੱਤੀ ਸੀ ਕਿ ਉਹ ਅੱਜ ਉਨ੍ਹਾਂ ਦਾ ਥਾਵਾਂ ‘ਤੇ ਜਾਣਗੇ ਜਿੱਥੇ ਮੀਂਹ ਕਾਰਨ ਕਿਸਾਨਾਂ ਦੀ ਫ਼ਸਲਾਂ ਦਾ ਖਰਾਬਾ ਹੋਇਆ ਹੈ।

ਮੁੱਖ ਮੰਤਰੀ ਭਗਵੰਤ ਮਾਨ ਆਪਣੇ ਦਿੱਤੇ ਸਮੇਂ ਤੋਂ 14 ਮਿੰਟ ਪਹਿਲਾਂ ਹੀ ਮੰਡੀ ਨਿਹਾਲ ਸਿੰਘ ਵਾਲਾ ਪਹੁੰਚ ਗਏ। ਜਿਉਂ ਹੀ ਉਨ੍ਹਾਂ ਦਾ ਚੌਪਰ ਆਉਂਦਾ ਦਿਖਾਈ ਦਿੱਤਾ, ਪੁਲਿਸ ਪ੍ਰਸ਼ਾਸਨ ‘ਚ ਮੌਜੂਦ ਡੀਸੀ, ਐੱਸਐੱਸਪੀ ਤੇ ਹੋਰ ਅਧਿਕਾਰੀ ਇਕਦਮ ਹਰਕਤ ਵਿਚ ਆ ਗਏ। ਐਨ ਮੌਕੇ ‘ਤੇ ਬਣਾਏ ਹੈਲੀਪੈਡ ‘ਤੇ ਮੱਖ ਮੰਤਰੀ ਉੱਤਰੇ। ਉਹ ਗੱਡੀਆਂ ਦੇ ਕਾਫਲੇ ਨਾਲ ਦੀਨਾ ਸਾਹਿਬ ਤੇ ਖਾਈ ਪਿੰਡ ਨੂੰ ਰਵਾਨਾ ਹੋ ਗਏ ਜਿੱਥੇ ਮੁੱਖ ਮੰਤਰੀ ਮੀਂਹ ਨਾਲ ਨੁਕਸਾਨੀਆਂ ਫਸਲਾਂ ਦਾ ਜਾਇਜ਼ਾ ਲਿਆ।

RELATED ARTICLES
- Advertisment -
Google search engine

Most Popular

Recent Comments