ਰਾਜਪੁਰਾ – ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਸ਼ੁਰੂ ਕੀਤੀ ਗਈ ‘ਮੁੱਖ ਮੰਤਰੀ ਤੀਰਥ ਯਾਤਰਾ ਸਕੀਮ’ (CM Pilgrimage Scheme) ਤਹਿਤ ਅੱਜ ਹਲਕਾ ਰਾਜਪੁਰਾ ਵਿਧਾਇਕ ਮੈਡਮ ਨੀਨਾ ਮਿੱਤਲ ਦੀ ਅਗਵਾਈ ਹੇਠ ਸ੍ਰੀ ਅਨੰਦਪੁਰ ਸਾਹਿਬ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੇ ਸ਼ਰਧਾਲੂਆਂ ਦੀ ਬੱਸ ਨੂੰ ਆਮ ਆਦਮੀ ਪਾਰਟੀ ਦੇ ਸੀਨੀਅਰ ਯੂਥ ਆਗੂ ਅਤੇ ਰਾਜਪੁਰਾ ਵਿਧਾਇਕਾ ਮੈਡਮ ਨੀਨਾ ਮਿੱਤਲ ਦੇ ਸਪੁੱਤਰ ਸ੍ਰੀ ਲਵੀਸ਼ ਮਿੱਤਲ ਅਤੇ ਤਹਿਸੀਲਦਾਰ ਰਾਜਪੁਰਾ ਰਮਨਦੀਪ ਕੋਰ ਨੇ ਆਈ ਟੀ ਆਈ ਚੋਂਕ ਤੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ।
ਇਸ ਮੌਕੇ ਉਨ੍ਹਾ ਨਾਲ ਰੀਤੇਸ਼ ਬਾਸਲ ਐਮ.ਐਲ.ਏ ਕੋਆਰਡੀਨੇਟਰ, ਸਚਿਨ ਮਿੱਤਲ ਐਮ.ਐਲ.ਏ ਕੋਆਰਡੀਨੇਟਰ ,ਬਲਾਕ ਪ੍ਰਧਾਨ ਰਾਜੇਸ਼ ਇੰਸਾ ਕੌਂਸਲਰ,ਬਲਾਕ ਪ੍ਰਧਾਨ ਮਹਿਲਾ ਵਿੰਗ ਸ੍ਰੀ ਮਤੀ ਚਾਰੂ ਚੋਧਰੀ ਅਤੇ ਅਮਰਿੰਦਰ ਸਿੰਘ ਮੀਰੀ ਪੀਏ ਵਿਸ਼ੇਸ਼ ਤੌਰ ਤੇ ਮੌਜੂਦ ਸਨ।
ਇਸ ਮੌਕੇ ਯੂਥ ਆਗੂ ਲਵੀਸ਼ ਮਿੱਤਲ ਨੇ ਕਿਹਾ ਕਿ ਹਲਕਾ ਰਾਜਪੁਰਾ ਤੋਂ ਤੀਰਥ ਸਥਾਨਾਂ ਦੇ ਦਰਸ਼ਨਾਂ ਲਈ ਅੱਜ ਇਹ ਦੂਸਰੀ ਬੱਸ ਰਾਜਪੁਰਾ ਵਾਇਆ ਬਨੂੰੜ ਤੋ ਸਰਧਾਲੂ ਸਮੇਤ ਰਵਾਨਾ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਿਚ ਪੰਜਾਬ ਸਰਕਾਰ ਦੀ ਪਹਿਲਕਦਮੀ ਸਦਕਾ ਸੂਬੇ ਭਰ ਤੋਂ ਲੋਕ ਵੱਖ-ਵੱਖ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਧਾਰਮਿਕ ਸਥਾਨਾਂ ਦੀ ਯਾਤਰਾ ਕਰਨ ਲਈ ਸ਼ਰਧਾਲੂਆਂ ਨੂੰ ਸਾਰੀਆਂ ਸਹੂਲਤਾਂ ਮੁਫ਼ਤ ਉਪਲੱਬਧ ਕਰਵਾਈਆਂ ਗਈਆਂ ਹਨ। ਯਾਤਰੀਆਂ ਦਾ ਸਾਰਾ ਖਰਚਾ ਪੰਜਾਬ ਸਰਕਾਰ ਵੱਲੋ ਰਿਹਾਇਸ਼ ਅਤੇ ਖਾਣ-ਪੀਣ ਦੇ ਸਾਰੇ ਖ਼ਰਚੇ ਸ਼ਾਮਿਲ ਹਨ। ਇਸ ਮੌਕੇ ਬਲਾਕ ਪ੍ਰਧਾਨ ਵਿਜੇ ਮੈਨਰੋ,ਨਿਤਿਨ ਪਹੁੰਜਾ,ਅਨੀਤਾ ਰਾਣੀ,ਸੁਮਨ,ਉਪਦੇਸ਼ ਕੋਰ, ਗੁਰਸ਼ਰਨ ਸਿੰਘ ਵਿੱਰਕ ਮੀਡੀਆ ਇੰਚਾਰਜ ਸਮੇਤ ਹੋਰ ਵੀ ਮੋਜੂਦ ਸਨ।