Sunday, December 22, 2024
Google search engine
HomePunjabCrime News : ਨੈਸ਼ਨਲ ਹਾਈਵੇ 'ਤੇ ਨਵੇਂ ਬਣੇ ਹੋਟਲ 'ਚ ਵਿਅਕਤੀ ਦਾ...

Crime News : ਨੈਸ਼ਨਲ ਹਾਈਵੇ ‘ਤੇ ਨਵੇਂ ਬਣੇ ਹੋਟਲ ‘ਚ ਵਿਅਕਤੀ ਦਾ ਕਤਲ

Crime News – ਬਰਨਾਲਾ-ਬਠਿੰਡਾ ਨੈਸ਼ਨਲ ਹਾਈਵੇਅ ‘ਤੇ ਅੱਜ ਸਵੇਰੇ ਨਵੇਂ ਬਣੇ ਹੋਟਲ ਦੀ ਇਮਾਰਤ ‘ਚ 60 ਸਾਲਾ ਵਿਅਕਤੀ ਦਾ ਤੇਜ਼ਧਾਰ ਹਥਿਆਰਾਂ ਨਾਲ ਬੇਰਹਿਮੀ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਸ਼ਹਿਰ ‘ਚ ਸਨਸਨੀ ਦਾ ਮਾਹੌਲ ਹੈ, ਮ੍ਰਿਤਕ ਵਿਅਕਤੀ ਦੀ ਪਛਾਣ ਹੋ ਗਈ ਹੈ। ਮਹਿੰਦਰ ਸਿੰਘ ਵਾਸੀ ਹਮੀਰਗੜ੍ਹ ਹਰਿਆਣਾ ਦੀ ਲਾਸ਼ ਹੋਟਲ ‘ਚ ਬਣੇ ਕਮਰੇ ‘ਚ ਬੈੱਡ ‘ਤੇ ਪਈ ਮਿਲੀ ਹੈ। ਮ੍ਰਿਤਕ ਮਹਿੰਦਰ ਸਿੰਘ ਆਪਣੇ ਰਿਸ਼ਤੇਦਾਰ ਦੇ ਨਵੇਂ ਬਣੇ ਹੋਟਲ ‘ਚ ਰਾਤ ਨੂੰ ਪਹਿਰੇ ਦੇ ਤੌਰ ‘ਤੇ ਰਹਿੰਦਾ ਸੀ, ਜੋ ਇਸ ਦੀ ਨਿਗਰਾਨੀ ਕਰ ਰਿਹਾ ਸੀ।

ਪਿਛਲੇ ਕਈ ਮਹੀਨਿਆਂ ਤੋਂ ਇਸ ਹੋਟਲ ਦਾ ਨਿਰਮਾਣ ਚੱਲ ਰਿਹਾ ਸੀ।ਬੀਤੀ ਰਾਤ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਉਸ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ, ਜਿਸ ਬਾਰੇ ਜਦੋਂ ਸਵੇਰੇ ਹੋਟਲ ਵਿੱਚ ਕੰਮ ਕਰਨ ਵਾਲਾ ਮਕੈਨਿਕ ਹੋਟਲ ਪਹੁੰਚਿਆ ਤਾਂ ਉਸ ਨੇ ਇਸ ਦੀ ਸੂਚਨਾ ਆਪਣੇ ਹੋਟਲ ਮਾਲਕ ਨੂੰ ਦਿੱਤੀ।

ਹੋਟਲ ਮਾਲਕ ਨੇ ਦੱਸਿਆ ਕਿ ਮ੍ਰਿਤਕ ਉਸ ਦਾ ਮਾਮਾ ਸੀ, ਜੋ ਕਿ ਹੋਟਲ ਦੀ ਉਸਾਰੀ ਦੌਰਾਨ ਰਾਤ ਨੂੰ ਇੱਥੇ ਰਹਿੰਦਾ ਸੀ ਅਤੇ ਉਸ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ ਹੈ।ਪੁਲਿਸ ਪ੍ਰਸ਼ਾਸਨ ਤੋਂ ਮੰਗ ਹੈ ਕਿ ਉਨ੍ਹਾਂ ਨੂੰ ਇਨਸਾਫ਼ ਦਿਵਾਇਆ ਜਾਵੇ ਅਤੇ ਕਾਤਲਾਂ ਨੂੰ ਕਾਬੂ ਕੀਤਾ ਜਾਵੇ।

ਸੀ.ਆਈ.ਏ ਸਟਾਫ਼ ਸਮੇਤ ਫੋਰੈਂਸਿਕ ਟੀਮ ਕਤਲ ਦੀ ਘਟਨਾ ਵਾਲੀ ਥਾਂ ‘ਤੇ ਪਹੁੰਚੀ ਅਤੇ ਡੀ.ਐੱਸ.ਪੀ ਬਰਨਾਲਾ ਗੰਭੀਰਤਾ ਨਾਲ ਜਾਂਚ ਕਰ ਰਹੇ ਹਨ। ਇਸ ਮੌਕੇ ਡੀ.ਐੱਸ.ਪੀ ਸਤਵੀਰ ਸਿੰਘ ਨੇ ਦੱਸਿਆ ਕਿ ਬਰਨਾਲਾ ਵੱਲੋਂ ਬਠਿੰਡਾ ਹਾਈਵੇਅ ਜੀ.ਈ.ਈ ਮਾਲ ਨੇੜੇ ਇੱਕ ਨਵੇਂ ਹੋਟਲ ਦੀ ਉਸਾਰੀ ਦਾ ਕੰਮ ਚੱਲ ਰਿਹਾ ਸੀ। ਇਸ ਹੋਟਲ ਦਾ ਮਾਲਕ ਸੰਗਰੂਰ ਦਾ ਰਹਿਣ ਵਾਲਾ ਹੈ ਅਤੇ ਬੀਤੀ ਰਾਤ ਉਸ ਦੇ ਰਿਸ਼ਤੇਦਾਰ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ, ਜਿਸ ਦੀ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ। ਹੋਟਲ ਮਾਲਕ ਸੰਦੀਪ ਗਿੱਲ ਦੇ ਬਿਆਨਾਂ ਦੇ ਆਧਾਰ ‘ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

Latest Punjabi News Breaking News

RELATED ARTICLES
- Advertisment -
Google search engine

Most Popular

Recent Comments