ਲੁਧਿਆਣਾ, 09 ਦਸੰਬਰ 2023 – (Death In Canada) ਨੇੜਲੇ ਪਿੰਡ ਪਮਾਲੀ ਦੇ 9 ਮਹੀਨੇ ਪਹਿਲਾਂ ਕੈਨੇਡਾ ਗਏ ਨੌਜਵਾਨ ਦੀ ਅਚਾਨਕ ਹੋਈ ਮੌਤ ਕਾਰਨ ਪਿੰਡ ਅਤੇ ਇਲਾਕੇ ‘ਚ ਸੋਗ ਦੀ ਲਹਿਰ ਫੈਲ ਗਈ।
ਇਸ ਸਬੰਧੀ ਸਰਪੰਚ ਸੁਖਵਿੰਦਰ ਸਿੰਘ ਗੋਲੂ ਨੇ ਦੱਸਿਆ ਕਿ ਹਰਜਿੰਦਰ ਸਿੰਘ ਸੇਖੋਂ ਪਿੰਡ ਪਮਾਲੀ ਦੇ ਇਕਲੌਤੇ ਪੁੱਤਰ ਨਵਜੋਤ ਸਿੰਘ ਸੇਖੋਂ (26) ਚੰਗੇ ਭਵਿੱਖ ਲਈ ਸਿਰਫ 9 ਮਹੀਨੇ ਪਹਿਲਾਂ ਹੀ ਕੈਨੇਡਾ (Death In Canada Stats) ਦੇ ਓਨਟਾਰੀਓ ਸ਼ਹਿਰ ਦੇ ਮਿਸੀਸਾਗਾ ਵਿਖੇ ਪੜ੍ਹਾਈ (Study) ਕਰਨ ਗਿਆ ਸੀ। ਪਿਛਲੇ ਦਿਨੀਂ ਨਵਜੋਤ ਸਿੰਘ ਸੇਖੋਂ ਦੀ ਦਿਲ ਦੀ ਧੜਕਣ ਬੰਦ ਹੋਣ ਨਾਲ ਮੌਤ ਹੋ ਗਈ।
ਨਵਜੋਤ ਸਿੰਘ ਦੀ ਮ੍ਰਿਤਕ ਦੇਹ ਨੂੰ ਪਰਿਵਾਰ ਦੇ ਅੰਤਿਮ ਦਰਸ਼ਨ ਤੇ ਸਸਕਾਰ ਲਈ ਪਿੰਡ ਪਮਾਲੀ ਲਿਆਂਦਾ ਗਿਆ। ਸਸਕਾਰ ਸਮੇਂ ਬਹੁ ਗਿਣਤੀ ‘ਚ ਪਿੰਡ ਦੇ ਸਰਪੰਚ, ਪੰਚ, ਬਲਾਕ ਸੰਮਤੀ ਮੈਂਬਰਾਂ ਤੋਂ ਇਲਾਵਾ ਇਲਾਕੇ ਦੇ ਲੋਕਾਂ ਨੇ ਸੇਜਲ ਅੱਖਾਂ ਨਾਲ ਨਵਜੋਤ ਸਿੰਘ ਨੂੰ ਅੰਤਿਮ ਵਿਦਾਇਗੀ ਦਿੱਤੀ।
ਸਰਪੰਚ ਪਮਾਲੀ ਨੇ ਕੈਨੇਡਾ ਤੇ ਹੋਰ ਦੇਸ਼ਾਂ ‘ਚ ਨੌਜਵਾਨਾਂ ਦੀਆਂ ਹੋ ਰਹੀਆਂ ਮੌਤਾਂ ‘ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਇਨ੍ਹਾਂ ਬੇਵਕਤੀ ਮੌਤਾਂ ਦਾ ਸਦਮਾ ਨਾ-ਸਹਿਣਯੋਗ ਹੈ।