Friday, November 22, 2024
Google search engine
HomePunjabFarmers Protest: ਸ਼ੰਭੂ ਬਾਰਡਰ ’ਤੇ ਦਿਨੇ ਰਹੀ ਸ਼ਾਂਤੀ ਤੇ ਹਨੇਰੇ ’ਚ ਚੱਲੀਆਂ...

Farmers Protest: ਸ਼ੰਭੂ ਬਾਰਡਰ ’ਤੇ ਦਿਨੇ ਰਹੀ ਸ਼ਾਂਤੀ ਤੇ ਹਨੇਰੇ ’ਚ ਚੱਲੀਆਂ ਗੋਲ਼ੀਆਂ, ਇਕ ਕਿਸਾਨ ਜ਼ਖ਼ਮੀ

Farmers Protest: ਸ਼ੰਭੂ ਬੈਰੀਅਰ ’ਤੇ ਕਿਸਾਨਾਂ ਦਾ ਮੋਰਚਾ 13 ਫਰਵਰੀ ਤੋਂ ਜਾਰੀ ਹੈ। ਵੀਰਵਾਰ ਨੂੰ ਤੀਜੇ ਦਿਨ ਭਾਵੇਂ ਦਿਨੇ ਮਾਹੌਲ ਸ਼ਾਂਤੀਪੂਰਵਕ ਰਿਹਾ ਪਰ ਦੇਰ ਸ਼ਾਮ ਹਰਿਆਣਾ ਪੁਲਿਸ ਪ੍ਰਸ਼ਾਸਨ ਵੱਲੋਂ ਕਿਸਾਨਾਂ ’ਤੇ ਫਿਰ ਗੋਲੀ ਚਲਾ ਕੇ ਇਕ ਨੌਜਵਾਨ ਨੂੰ ਜ਼ਖਮੀ ਕਰ ਦਿੱਤਾ ਗਿਆ।

ਜਾਣਕਾਰੀ ਅਨੁਸਾਰ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਅਤੇ ਸਰਵਣ ਸਿੰਘ ਪੰਧੇਰ ਨੇ ਬੁੱਧਵਾਰ ਨੂੰ ਪੰਜਾਬ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਸੀ। ਮੀਟਿੰਗ ਦੌਰਾਨ ਕਿਸਾਨ ਆਗੂਆਂ ਨੇ ਅਧਿਕਾਰੀਆਂ ਨੂੰ ਕਿਹਾ ਸੀ ਕਿ ਜੇ ਹਰਿਆਣਾ ਪੁਲਿਸ ਪ੍ਰਸ਼ਾਸਨ ਵੱਲੋਂ ਅੱਥਰੂ ਗੈਸ ਦੇ ਗੋਲੇ ਅਤੇ ਗੋਲੀਬਾਰੀ ਬੰਦ ਕੀਤੀ ਜਾਂਦੀ ਹੈ ਤਾਂ ਉਹ ਗੱਲ ਕਰਨ ਲਈ ਤਿਆਰ ਹਨ ਜਿਸ ਦੇ ਚੱਲਦਿਆਂ ਪੰਜਾਬ ਪੱਧਰ ਦੇ ਅਧਿਕਾਰੀਆਂ ਨੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਭਰੋਸਾ ਦਿੱਤਾ ਸੀ ਕਿ ਗੋਲੀਬਾਰੀ ਅਤੇ ਅੱਥਰੂ ਗੈਸ ਦੇ ਗੋਲੇ ਨਹੀਂ ਸੁੱਟੇ ਜਾਣਗੇ ਜਿਸ ’ਤੇ ਕਿਸਾਨਾਂ ਨੇ ਭਰੋਸਾ ਦਿਵਾਇਆ ਸੀ ਕਿ ਕੋਈ ਵੀ ਨੌਜਵਾਨ ਬਾਰਡਰ ਦੇ ਨੇੜੇ ਨਹੀਂ ਜਾਵੇਗਾ। ਇਸ ਤੋਂ ਇਲਾਵਾ ਅਧਿਕਾਰੀਆਂ ਨੇ ਕੇਂਦਰ ਸਰਕਾਰ ਦੀ ਕਿਸਾਨਾਂ ਨਾਲ ਮੀਟਿੰਗ ਕਰਨ ਦੀ ਚਿੱਠੀ ਵੀ ਲਿਖਾਈ ਜਿਸ ਤੋਂ ਬਾਅਦ ਵੀਰਵਾਰ ਨੂੰ ਚੰਡੀਗੜ੍ਹ ਵਿਖੇ ਸ਼ਾਮ 5 ਵਜੇ ਕਿਸਾਨਾਂ ਤੇ ਕੇਂਦਰੀ ਮੰਤਰੀਆਂ ਦੀ ਕਿਸਾਨੀ ਮੰਗਾਂ ਦੇ ਸਬੰਧ ’ਚ ਮੀਟਿੰਗ ਰੱਖੀ ਗਈ ਸੀ।

ਬੁੱਧਵਾਰ ਦੇਰ ਸ਼ਾਮ ਕਿਸਾਨਾਂ ਦੀ ਅਧਿਕਾਰੀਆਂ ਨਾਲ ਮੀਟਿੰਗ ਤੋਂ ਬਾਅਦ ਵੀਰਵਾਰ ਨੂੰ ਸ਼ੰਭੂ ਬਾਰਡਰ ’ਤੇ ਸਾਰਾ ਦਿਨ ਮਾਹੌਲ ਸ਼ਾਂਤਪੂਰਵਕ ਰਿਹਾ। ਇੱਥਂੋ ਤੱਕ ਕਿ ਕਿਸਾਨਾਂ ਨੇ ਆਪਣਾ ਸਾਰਾ ਦਿਨ ਬਾਰਡਰ ’ਤੇ ਰਾਖੀ ਕਰਨ ਅਤੇ ਲੰਗਰ ਪਾਣੀ ਤਿਆਰ ਕਰਨ ’ਚ ਲਗਾਇਆ ਪਰ ਦੇਰ ਸ਼ਾਮ ਜਦੋਂ ਕੁਝ ਕਿਸਾਨ ਨੌਜਵਾਨ ਬਾਰਡਰ ਦੇ ਨੇੜੇ ਪਹੁੰਚੇ ਤਾਂ ਹਰਿਆਣਾ ਪੁਲਿਸ ਪ੍ਰਸ਼ਾਸਨ ਵੱਲੋਂ ਫਿਰ ਰਬੜ ਦੀਆਂ ਗੋਲੀਆਂ ਕਿਸਾਨਾਂ ’ਤੇ ਦਾਗ ਦਿੱਤੀਆਂ ਗਈਆਂ ਜਿਸ ਕਾਰਨ ਇਕ ਨੌਜਵਾਨ ਦੇ ਗੋਲੀ ਵੱਖੀ ਵਿੱਚ ਲੱਗਣ ਕਾਰਨ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

ਦੇਰ ਸ਼ਾਮ ਦੀ ਹਰਿਆਣਾ ਪੁਲਿਸ ਪ੍ਰਸ਼ਾਸਨ ਵੱਲੋਂ ਗੋਲੀਬਾਰੀ ਕੀਤੇ ਜਾਣ ਦੀ ਘਟਨਾ ਨੂੰ ਲੈ ਕੇ ਕਿਸਾਨਾਂ ਵਿਚ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇ ਅਧਿਕਾਰੀਆਂ ਨੇ ਕਿਸਾਨਾਂ ਉੱਤੇ ਕਿਸੇ ਵੀ ਤਰ੍ਹਾਂ ਦੀ ਗੋਲੀਬਾਰੀ ਅਤੇ ਅੱਥਰੂ ਗੈਸ ਦੇ ਗੋਲੇ ਸੁੱਟਣ ਦੀ ਮਨਾਹੀ ਕੀਤੀ ਸੀ ਤਾਂ ਫਿਰ ਹਰਿਆਣਾ ਪੁਲਿਸ ਪ੍ਰਸ਼ਾਸਨ ਵੱਲੋਂ ਗੋਲੀਬਾਰੀ ਕਿਉਂ ਕੀਤੀ ਗਈ। ਸ਼ੰਭੂ ਬਾਰਡਰ ’ਤੇ ਮੌਜੂਦ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਜਥੇਬੰਦੀਆਂ ਦੇ ਸੀਨੀਅਰ ਆਗੂਆਂ ਦੀ ਸਲਾਹ ਲੈ ਕੇ ਅਗਲੀ ਰਣਨੀਤੀ ਤੈਅ ਕੀਤੀ ਜਾਵੇਗੀ।

Farmers Protest: Haryana Police ਵੱਲੋਂ ਦਿੱਲੀ-ਸੰਗਰੂਰ ਨੈਸ਼ਨਲ ਹਾਈਵੇ ਸੀਲ

RELATED ARTICLES
- Advertisment -
Google search engine

Most Popular

Recent Comments