Home Punjab Fatehgarh Sahib News: ਫਰਜ਼ੀ GST ਸਰਟੀਫਿਕੇਟਾਂ ਦੀ ਵਰਤੋਂ ਕਰਕੇ ਬੈਂਕ ਖਾਤੇ ਖੋਲ੍ਹਣ ਦੇ ਦੋਸ਼ ‘ਚ ਗ੍ਰਿਫਤਾਰ

Fatehgarh Sahib News: ਫਰਜ਼ੀ GST ਸਰਟੀਫਿਕੇਟਾਂ ਦੀ ਵਰਤੋਂ ਕਰਕੇ ਬੈਂਕ ਖਾਤੇ ਖੋਲ੍ਹਣ ਦੇ ਦੋਸ਼ ‘ਚ ਗ੍ਰਿਫਤਾਰ

0
Fatehgarh Sahib News: ਫਰਜ਼ੀ GST ਸਰਟੀਫਿਕੇਟਾਂ ਦੀ ਵਰਤੋਂ ਕਰਕੇ ਬੈਂਕ ਖਾਤੇ ਖੋਲ੍ਹਣ ਦੇ ਦੋਸ਼ ‘ਚ ਗ੍ਰਿਫਤਾਰ

Fatehgarh Sahib News: GST ਵਿਭਾਗ ਪੰਜਾਬ ਨੇ ਫਰਜ਼ੀ GST ਸਰਟੀਫਿਕੇਟ ਰਾਹੀਂ ਬੈਂਕ ਖਾਤਾ ਖੋਲ੍ਹ ਕੇ 196 ਕਰੋੜ ਰੁਪਏ ਦਾ ਲੈਣ-ਦੇਣ ਕਰਨ ਅਤੇ 134 ਕਰੋੜ ਰੁਪਏ ਵਿਦੇਸ਼ ਭੇਜਣ ਦੇ ਦੋਸ਼ਾਂ ਤਹਿਤ ਇੱਕ ਵਿਅਕਤੀ ਨੂੰ ਫੋਰਨ ਐਕਸਚੇਂਜ ਅਤੇ ਮਨੀ ਲਾਂਡਰਿੰਗ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਇਸ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਧੀਕ ਕਮਿਸ਼ਨਰ ਸਟੇਟ ਟੈਕਸ 1 ਪੰਜਾਬ ਸ਼੍ਰੀਮਤੀ ਜੀਵਨਜੋਤ ਕੌਰ ਨੇ ਦੱਸਿਆ ਕਿ ਵਿਭਾਗ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਦੀਪਕ ਸ਼ਰਮਾ ਪੁੱਤਰ ਸੁਰਿੰਦਰਪਾਲ ਸ਼ਰਮਾ ਵਾਸੀ ਮਕਾਨ ਨੰਬਰ 431. ਸੁਰਜੀਤ ਨਗਰ, ਸੈਕਟਰ 10 ਏ, ਮੰਡੀ ਗੋਬਿੰਦਗੜ੍ਹ ਲੁਧਿਆਣਾ ਦੇ ਇੰਡੀਅਨ ਬੈਂਕ ਵਿੱਚ ਜੀਐਸ ਇੰਡਸਟਰੀਜ਼ ਦੁਕਾਨ ਨੰ: 3, ਡਡਹੇੜੀ ਰੋਡ ਮੰਡੀ ਗੋਬਿੰਦਗੜ੍ਹ ਅਤੇ ਸ਼੍ਰੀ ਸਾਲਾਸਰ ਬਾਲਾਜੀ ਇੰਡਸਟਰੀਜ਼, ਦਫ਼ਤਰ ਨੰ: 108, ਬੀ.ਆਰ.ਐਮ. ਟਾਵਰ, ਮਿਲਰ ਗੰਜ ਲੁਧਿਆਣਾ ਦੇ ਨਾਂ ’ਤੇ ਦੋ ਫਰਮਾਂ ਦਿਖਾ ਕੇ ਉਨ੍ਹਾਂ ਦੇ ਖਾਤੇ ਇੰਡੀਅਨ ਬੈਂਕ ਪ੍ਰਤਾਪ ਚੌਕ, ਲੁਧਿਆਣਾ ਵਿੱਚ ਖੋਲ੍ਹੇ ਗਏ ਹਨ। ਜਿਸ ’ਚ ਇਸ ਨੇ ਕਰੀਬ 196 ਕਰੋੜ ਰੁਪਏ ਦਾ ਲੈਣ-ਦੇਣ ਕੀਤਾ ਹੈ।

ਜਿਸ ਵਿੱਚੋਂ 119 ਕਰੋੜ ਰੁਪਏ ਵਿਜ ਕ੍ਰਿਏਟਿਵ ਫਾਰੇਕਸ ਰਾਹੀਂ ਅਤੇ 15 ਕਰੋੜ ਰੁਪਏ ਰੀਗਲ ਐਕਸਚੇਂਜ ਰਾਹੀਂ ਵਿਦੇਸ਼ ਭੇਜੇ ਗਏ ਹਨ, ਜਦੋਂ ਕਿ ਬੈਂਕ ਵਿੱਚੋਂ 2.75 ਕਰੋੜ ਰੁਪਏ ਦੀ ਨਕਦੀ ਵੀ ਕਢਵਾਈ ਗਈ ਹੈ। ਜਿਸ ’ਤੇ ਬੈਂਕ ਨੂੰ ਫੋਰਨ ਐਕਸਚੇਂਜ ਅਤੇ ਮਨੀ ਲਾਂਡਰਿੰਗ ਦਾ ਸ਼ੱਕ ਹੋਇਆ। ਸ਼ਿਕਾਇਤ ਮਿਲਣ ’ਤੇ ਜਦੋਂ GST ਵਿਭਾਗ ਨੇ ਪੈਨ ਨੰਬਰ ਦੇ ਆਧਾਰ ’ਤੇ ਇਸ ਦੀ ਜਾਂਚ ਕੀਤੀ ਅਤੇ ਪਾਇਆ ਕਿ ਦੀਪਕ ਸ਼ਰਮਾ ਵੱਲੋਂ ਬੈਂਕ ਨੂੰ ਖਾਤਾ ਖੋਲ੍ਹਣ ਲਈ ਦਿੱਤਾ ਗਿਆ ਅਦਾ ਕੀਤੇ GST ਦਾ ਸਰਟੀਫਿਕੇਟ ਫਰਜ਼ੀ ਹੈ।

ਇੰਨਾ ਹੀ ਨਹੀਂ ਸਰਕਾਰ ਨਾਲ ਆਪਣੇ ਕਾਰੋਬਾਰ ਦੌਰਾਨ ਦੀਪਕ ਸ਼ਰਮਾ ਨੇ ਟੈਕਸ ਵਿਭਾਗ ਤੋਂ 3.65 ਕਰੋੜ ਰੁਪਏ ਦੀ ਆਈਟੀਸੀ ਸਾਲ 2017 ਵਿੱਚ ਮੁਰਲੀਧਰ ਐਂਡ ਕੰਪਨੀ ਅਤੇ ਮੌਲਿਕ ਐਂਟਰਪ੍ਰਾਈਜ਼ ਫਰਮਾਂ ਰਾਹੀਂ ਦਾਅਵਾ ਕੀਤਾ ਗਿਆ ਸੀ। ਸ਼੍ਰੀਮਤੀ ਜੀਵਨਜੋਤ ਨੇ ਦੱਸਿਆ ਕਿ ਉਕਤ ਦੋਸ਼ੀ ਦੀਪਕ ਸ਼ਰਮਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਉਸ ਪਾਸੋਂ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਤਾਂ ਜੋ ਉਸ ਵੱਲੋਂ ਕੀਤੇ ਗਏ ਹੋਰ ਘਪਲਿਆਂ ਦੀ ਜਾਂਚ ਕੀਤੀ ਜਾ ਸਕੇ। ਉਸ ਨੇ ਦੱਸਿਆ ਕਿ ਕਰੀਬ 3-4 ਮਹੀਨੇ ਪਹਿਲਾਂ ਇਹ ਯੂਗਾਂਡਾ ਚਲਾ ਗਿਆ ਸੀ। ਜਿਸ ਦੀ ਈਡੀ ਜਾਂਚ ਹੋਣ ਦੀ ਸੰਭਾਵਨਾ ਹੈ।

Latest Punjabi News