Home Punjab Human Milk Bank : ਹੁਣ ਮਾਂ ਦੇ ਦੁੱਧ ਨੂੰ ਨਹੀਂ ਤਰਸਣਗੇ ਨਵਜੰਮੇ ਬੱਚੇ, ਪੰਜਾਬ ‘ਚ ਖੁੱਲ੍ਹਣ ਜਾ ਰਿਹਾ ਹੈ ਹਿਊਮਨ ਮਿਲਕ ਬੈਂਕ

Human Milk Bank : ਹੁਣ ਮਾਂ ਦੇ ਦੁੱਧ ਨੂੰ ਨਹੀਂ ਤਰਸਣਗੇ ਨਵਜੰਮੇ ਬੱਚੇ, ਪੰਜਾਬ ‘ਚ ਖੁੱਲ੍ਹਣ ਜਾ ਰਿਹਾ ਹੈ ਹਿਊਮਨ ਮਿਲਕ ਬੈਂਕ

0
Human Milk Bank : ਹੁਣ ਮਾਂ ਦੇ ਦੁੱਧ ਨੂੰ ਨਹੀਂ ਤਰਸਣਗੇ ਨਵਜੰਮੇ ਬੱਚੇ, ਪੰਜਾਬ ‘ਚ ਖੁੱਲ੍ਹਣ ਜਾ ਰਿਹਾ ਹੈ ਹਿਊਮਨ ਮਿਲਕ ਬੈਂਕ
Human Milk Bank

Human Milk Bank – ਸਿਹਤ ਵਿਭਾਗ ਅਨੁਸਾਰ ਸੂਬੇ ਦੇ ਪੰਜ ਵੱਡੇ ਸ਼ਹਿਰਾਂ ਵਿੱਚ ਮਨੁੱਖੀ ਮਿਲਕ ਬੈਂਕ ਖੋਲ੍ਹੇ ਜਾ ਰਹੇ ਹਨ। ਇਹ ਬੈਂਕ ਜਨਵਰੀ ਮਹੀਨੇ ਤੋਂ ਡਾ.ਬੀ.ਆਰ.ਅੰਬੇਡਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼, ਮੁਹਾਲੀ ਵਿਖੇ ਸ਼ੁਰੂ ਕੀਤੇ ਜਾਣਗੇ। ਇਨ੍ਹਾਂ ਬੈਂਕਾਂ ਦਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਜਨਮ ਦੇ ਅੱਧੇ ਘੰਟੇ ਦੇ ਅੰਦਰ ਨਵਜੰਮੇ ਬੱਚਿਆਂ ਨੂੰ ਮਾਂ ਦਾ ਦੁੱਧ ਉਪਲਬਧ ਹੋਵੇ। ਵਿਭਾਗ ਦੇ ਅਧਿਕਾਰੀਆਂ ਅਨੁਸਾਰ ਕਈ ਵਾਰ ਕਿਸੇ ਨਾ ਕਿਸੇ ਕਾਰਨ ਨਵਜੰਮੇ ਬੱਚਿਆਂ ਨੂੰ ਮਾਂ ਦਾ ਦੁੱਧ ਨਹੀਂ ਮਿਲਦਾ, ਅਜਿਹੇ ਨਵਜੰਮੇ ਬੱਚਿਆਂ ਨੂੰ ਮਾਂ ਦਾ ਦੁੱਧ ਪਿਲਾਉਣ ਲਈ ਬੈਂਕਾਂ ਰਾਹੀਂ ਪ੍ਰਬੰਧ ਕੀਤੇ ਜਾਣਗੇ। ਇਸ ਨੂੰ ਪਾਇਲਟ ਪ੍ਰੋਜੈਕਟ ਵਜੋਂ ਸ਼ੁਰੂ ਕੀਤਾ ਜਾ ਰਿਹਾ ਹੈ।

ਪੈਸਚਰਾਈਜ਼ੇਸ਼ਨ ਯੂਨਿਟ, ਫਰਿੱਜ, ਡੀਪ ਫ੍ਰੀਜ਼ ਅਤੇ ਆਰ.ਓ ਪਲਾਂਟ ਵਰਗੀਆਂ ਤਕਨੀਕਾਂ ਦੀ ਵਰਤੋਂ ਕੀਤੀ ਜਾ ਰਹੀ ਹੈ।

ਬੈਂਕਾਂ ਨੂੰ ਚਾਲੂ ਕਰਨ ਲਈ ਆਧੁਨਿਕ ਮਸ਼ੀਨਾਂ ਦੀ ਲੋੜ ਹੈ। ਜਿਸ ਦੀ ਖਰੀਦ ਮਹਾਰਾਸ਼ਟਰ ਤੋਂ ਕੀਤੀ ਜਾ ਰਹੀ ਹੈ। ਜਿਨ੍ਹਾਂ ਬੱਚਿਆਂ ਨੂੰ ਮਾਂ ਦਾ ਦੁੱਧ ਨਹੀਂ ਮਿਲਦਾ ਉਹ ਅਕਸਰ ਕੁਪੋਸ਼ਣ ਦਾ ਸ਼ਿਕਾਰ ਹੋ ਜਾਂਦੇ ਹਨ। ਕੁਪੋਸ਼ਣ ਦੀ ਦਰ ਨੂੰ ਘਟਾਉਣ ਲਈ ਵਿਭਾਗ ਵੱਲੋਂ ਬੈਂਕ ਸਥਾਪਤ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾ ਰਹੀ ਹੈ। ਸਿਹਤ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਨਾਲ ਨਵਜੰਮੇ ਬੱਚਿਆਂ ਦੀ ਮੌਤ ਦਰ ਵਿੱਚ ਕਮੀ ਆਵੇਗੀ। ਇਨ੍ਹਾਂ ਬੈਂਕਾਂ ਤੋਂ ਮਾਂ ਦਾ ਦੁੱਧ ਉਸੇ ਤਰ੍ਹਾਂ ਮਿਲੇਗਾ, ਜਿਸ ਤਰ੍ਹਾਂ ਕੋਈ ਬਲੱਡ ਬੈਂਕ ਜਾ ਕੇ ਖੂਨ ਲੈ ਸਕਦਾ ਹੈ। ਦੁੱਧ ਨੂੰ ਛੇ ਮਹੀਨਿਆਂ ਲਈ ਸਟੋਰ ਕੀਤਾ ਜਾ ਸਕਦਾ ਹੈ। ਇਸ ਦੇ ਲਈ ਪਾਸਚਰਾਈਜ਼ੇਸ਼ਨ ਯੂਨਿਟ, ਫਰਿੱਜ, ਡੀਪ ਫ੍ਰੀਜ਼ ਅਤੇ ਆਰ.ਓ ਪਲਾਂਟ ਵਰਗੀਆਂ ਤਕਨੀਕਾਂ ਦੀ ਵਰਤੋਂ ਕੀਤੀ ਜਾ ਰਹੀ ਹੈ।

ਅੰਮ੍ਰਿਤਸਰ ਵਿਚ ਵੀ ਬੈਂਕ ਖੋਲ੍ਹਣ ਦੀ ਯੋਜਨਾ

ਮਦਰ ਬੈਂਕ ਵਿਚ ਦੁੱਧ ਦਾਨ ਕਰਨ ਵਾਲੀਆਂ ਔਰਤਾਂ ਦਾ ਪਹਿਲਾਂ HIV, HBsAg, WBRL ਲਈ ਟੈਸਟ ਕੀਤਾ ਜਾਵੇਗਾ। ਜਾਂਚ ਰਿਪੋਰਟ ਆਉਣ ਤੋਂ ਬਾਅਦ ਪਹਿਲਾਂ ਔਰਤ ਦੀ ਲਿਖਤੀ ਇਜਾਜ਼ਤ ਲਈ ਜਾਵੇਗੀ। ਵਿਭਾਗ ਮੁਤਾਬਕ ਇਸ ਦੇ ਲਈ ਬੇਬੀ ਗਰੁੱਪ ਬਣਾਏ ਜਾਣਗੇ। ਮੁਹਾਲੀ ਤੋਂ ਇਲਾਵਾ ਲੁਧਿਆਣਾ, ਜਲੰਧਰ, ਪਟਿਆਲਾ, ਅੰਮ੍ਰਿਤਸਰ ਵਿੱਚ ਵੀ ਇਹ ਬੈਂਕ ਖੋਲ੍ਹਣ ਦੀ ਯੋਜਨਾ ਹੈ। ਇਸ ਸਬੰਧੀ ਜਲਦੀ ਹੀ ਕੰਮ ਸ਼ੁਰੂ ਕੀਤਾ ਜਾ ਰਿਹਾ ਹੈ।

Latest Punjabi News Breaking News