Sunday, December 22, 2024
Google search engine
HomePunjabLudhiana Crime: ਰੋਜ਼-ਰੋਜ਼ ਮੀਆਂ-ਬੀਵੀ 'ਚ ਹੁੰਦੀ ਸੀ ਹੱਥੋਪਾਈ, ਗੁੱਸੇ 'ਚ ਆ ਕੇ...

Ludhiana Crime: ਰੋਜ਼-ਰੋਜ਼ ਮੀਆਂ-ਬੀਵੀ ‘ਚ ਹੁੰਦੀ ਸੀ ਹੱਥੋਪਾਈ, ਗੁੱਸੇ ‘ਚ ਆ ਕੇ ਔਰਤ ਨੇ ਕਟਰ ਦੇ ਬਲੇਡ ਨਾਲ ਕੀਤੀ ਪਤੀ ਦੀ ਹੱਤਿਆ

Ludhiana Crime: ਤੁਸੀਂ ਕਈ ਘਰੇਲੂ ਝਗੜੇ ਦੇਖੇ ਹੋਣਗੇ, ਜਿਨ੍ਹਾਂ ਵਿਚ ਪਤੀ ਨੇ ਪਤਨੀ ਦਾ ਕਤਲ ਕੀਤਾ, ਸਹੁਰੇ ਨੇ ਦਾਜ ਲਈ ਨੂੰਹ ‘ਤੇ ਤਸ਼ੱਦਦ ਕੀਤਾ ਹੋਵੇ, ਪਰ Ludhiana ਦੇ ਬਸੰਤ ਨਗਰ, ਨੂਰ ਵਾਲਾ ਰੋਡ ‘ਤੇ ਘਰੇਲੂ ਝਗੜੇ ਕਾਰਨ ਪਤਨੀ ਨੇ ਆਪਣੇ ਪਤੀ ਦਾ ਕਤਲ ਕਰ ਦਿੱਤਾ। ਇਸ ਤੋਂ ਬਾਅਦ ਪਤੀ ਦੀ ਲਾਸ਼ ਨੂੰ ਸਿਵਲ ਹਸਪਤਾਲ ਦੇ ਮੁਰਦਾਘਰ ‘ਚ ਰਖਵਾਇਆ ਗਿਆ ਹੈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਕਟਰ ਦੇ ਬਲੇਡ ਨਾਲ ਗਰਦਨਤੇ ਕੀਤਾ ਵਾਰ

ਜਾਣਕਾਰੀ ਮੁਤਾਬਕ ਗੌਰਵ ਕੁਮਾਰ ਨਾਂ ਦਾ ਵਿਅਕਤੀ ਬਸੰਤ ਨਗਰ ਇਲਾਕੇ ‘ਚ ਹੌਜ਼ਰੀ ਦੀ ਦੁਕਾਨ ਚਲਾਉਂਦਾ ਹੈ। ਉਸਦਾ ਘਰ ਵੀ ਉਸਦੀ ਦੁਕਾਨ ਦੇ ਉੱਪਰ ਹੈ। ਉਸਦਾ ਅਕਸਰ ਪਤਨੀ ਸੋਨਮ ਨਾਲ ਝਗੜਾ ਹੁੰਦਾ ਰਹਿੰਦਾ ਸੀ। ਦੋਵਾਂ ਵਿਚਾਲੇ ਅਕਸਰ ਝਗੜਾ ਹੁੰਦਾ ਰਹਿੰਦਾ ਸੀ। ਅੱਜ ਸਵੇਰੇ ਵੀ ਉਨ੍ਹਾਂ ਦਾ ਝਗੜਾ ਹੋ ਗਿਆ ਤੇ ਇਸ ਦੌਰਾਨ ਪਤਨੀ ਨੇ ਹੌਜ਼ਰੀ ਲਈ ਵਰਤੇ ਜਾਂਦੇ ਕਟਰ ਦਾ ਬਲੇਡ ਪਤੀ ਵੱਲ ਸੁੱਟ ਦਿੱਤਾ, ਜੋ ਉਸ ਦੀ ਗਰਦਨ ਦੇ ਪਿਛਲੇ ਹਿੱਸੇ ‘ਚ ਵੱਜਿਆ। ਜ਼ਖ਼ਮੀ ਨੂੰ ਹਸਪਤਾਲ ਵੀ ਨਹੀਂ ਲਿਜਾਇਆ ਗਿਆ ਤੇ ਜ਼ਿਆਦਾ ਖੂਨ ਵਹਿਣ ਕਾਰਨ ਉਸ ਦੀ ਮੌਤ ਹੋ ਗਈ।

ਬੇਟੇ ਨੇ ਦੱਸਿਆ ਸੱਚ

ਇਸ ਪੂਰੀ ਘਟਨਾ ਦਾ ਗਵਾਹ ਉਸ ਦਾ 11 ਸਾਲ ਦਾ ਬੇਟਾ ਸੀ, ਜਿਸ ਤੋਂ ਪੁਲਿਸ ਅਜੇ ਪੁੱਛਗਿੱਛ ਕਰ ਰਹੀ ਹੈ। ਜੋਧੇਵਾਲ ਥਾਣਾ ਇੰਚਾਰਜ ਪਰਮਦੀਪ ਸਿੰਘ ਅਨੁਸਾਰ ਪਤਨੀ ਨੇ ਕਟਰ ਦਾ ਬਲੇਡ ਦੂਰੋਂ ਹੀ ਸੁੱਟ ਦਿੱਤਾ ਸੀ, ਜਿਸ ਕਾਰਨ ਗੌਰਵ ਦੀ ਮੌਤ ਹੋ ਗਈ। ਪੁਲਿਸ ਨੇ ਔਰਤ ਨੂੰ ਹਿਰਾਸਤ ‘ਚ ਲੈ ਕੇ ਉਸ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ।

Latest Punjabi News Breaking News

RELATED ARTICLES
- Advertisment -
Google search engine

Most Popular

Recent Comments