Sunday, December 22, 2024
Google search engine
HomePunjabਸਪਾ ਸੈਂਟਰ ਦੀ ਆੜ 'ਚ ਚੱਲਦਾ ਸੀ ਜਿਸਮ-ਫਰੋਸ਼ੀ ਦਾ ਧੰਦਾ; ਰੈਕੇਟ ਚਲਾਉਣ...

ਸਪਾ ਸੈਂਟਰ ਦੀ ਆੜ ‘ਚ ਚੱਲਦਾ ਸੀ ਜਿਸਮ-ਫਰੋਸ਼ੀ ਦਾ ਧੰਦਾ; ਰੈਕੇਟ ਚਲਾਉਣ ਵਾਲੇ ਮੁਲਜ਼ਮ ਗ੍ਰਿਫ਼ਤਾਰ; ਇਤਰਾਜ਼ਯੋਗ ਸਮੱਗਰੀ ਬਰਾਮਦ

ਲੁਧਿਆਣਾ, 28 ਮਾਰਚ 2023- ਸਪਾ ਸੈਂਟਰਾਂ ਵਿੱਚ ਚੱਲ ਰਹੇ ਜਿਸਮ ਫਰੋਸ਼ੀ ਦੇ ਧੰਦੇ ਤੇ ਨਕੇਲ ਕੱਸਣ ਲਈ ਲੁਧਿਆਣਾ ਪੁਲਿਸ ਨੇ ਦੂਸਰੇ ਦਿਨ ਵੀ ਕਾਰਵਾਈ ਜਾਰੀ ਰੱਖੀ। ਥਾਣਾ ਦੁੱਗਰੀ ਦੀ ਪੁਲਿਸ ਨੇ ਫੇਸ -1 ਦੀ ਮਾਰਕੀਟ ਵਿੱਚ ਚੱਲ ਰਹੇ ਬਲੀਸ ਸਪਾ ਸਲੂਨ ਤੇ ਛਾਪਾਮਾਰੀ ਕਰਕੇ ਨੀਤੀਸ਼ ਵਿਹਾਰ ਧਾਂਦਰਾ ਰੋਡ ਦੇ ਵਾਸੀ ਗੁਰਪ੍ਰੀਤ ਸਿੰਘ ਅਤੇ ਗਰੀਨ ਇਨਕਲੇਵ ਹੈਬੋਵਾਲ ਕਲਾਂ ਦੇ ਵਾਸੀ ਮੈਨੇਜਰ ਕੀਰਤ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ।

ਜਾਣਕਾਰੀ ਦਿੰਦਿਆਂ ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪੁਲਿਸ ਪਾਰਟੀ ਨੂੰ ਇਤਲਾਹ ਮਿਲੀ ਕਿ ਬਲੀਸ ਸਪਾ ਸਲੂਨ ਫੇਸ1 ਦੁੱਗਰੀ ਵਿਚ ਸਪਾ ਸੈਂਟਰ ਦੀ ਆੜ ਵਿੱਚ ਗਰਾਹਕਾ ਨੂੰ ਲੜਕੀਆਂ ਸਪਲਾਈ ਕਰਕੇ ਜਿਸਮ-ਫਰੋਸ਼ੀ ਦਾ ਧੰਦਾ ਚਲਾਇਆ ਜਾ ਰਿਹਾ ਹੈ। ਸੂਚਨਾ ਤੋਂ ਬਾਅਦ ਪੁਲਿਸ ਨੇ ਸਪਾ ਸੈਂਟਰ ਵਿੱਚ ਛਾਪਾਮਾਰੀ ਕਰਕੇ ਨੈਟਵਰਕ ਚਲਾਉਣ ਵਾਲੇ ਗੁਰਪ੍ਰੀਤ ਸਿੰਘ ਅਤੇ ਕੀਰਤ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ। ਪੁਲਿਸ ਨੇ ਸਪਾ ਸੈਂਟਰ ਚੋਂ ਪੰਜ ਡੱਬੀਆਂ ਇਤਰਾਜ਼ਯੋਗ ਸਮੱਗਰੀ ਵੀ ਬਰਾਮਦ ਕੀਤੀ। ਇਸ ਮਾਮਲੇ ਵਿੱਚ ਥਾਣਾ ਦੁਗਰੀ ਦੀ ਪੁਲਿਸ ਨੇ ਮੁਲਜ਼ਮਾਂ ਖਿਲਾਫ ਇਮੋਰਲ ਟਰੈਫਕਿੰਗ ਐਕਟ ਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ।

RELATED ARTICLES
- Advertisment -
Google search engine

Most Popular

Recent Comments