Patiala ਜ਼ਿਲ੍ਹਾ ਪ੍ਰਸ਼ਾਸਨ ਤੇ ਨਗਰ ਨਿਗਮ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ‘ਤੇ ਅਬਲੋਵਾਲ ਸਥਿਤ ਗੁਰੂ ਨਾਨਕ ਡੇਅਰੀ ਪ੍ਰਾਜੈਕਟ ਵਿਖੇ ਬਣਾਈ ਗਈ ਗਊਸ਼ਾਲਾ ਵਿਖੇ ਅੱਜ ਸੜਕਾਂ ‘ਤੇ ਫਿਰਦੇ ਅਵਾਰਾ ਪਸ਼ੂ ਛੱਡੇ ਗਏ। ਪਟਿਆਲਾ ਦੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਜਲਦੀ ਹੀ ਇਸ ਗਊਸ਼ਾਲਾ ਦੀ ਸਮਰੱਥਾ ਮੁਤਾਬਕ ਪਸ਼ੂ ਸੰਭਾਲੇ ਜਾਣਗੇ ਤੇ ਅੱਜ ਇਸਦੀ ਸ਼ੁਰੂਆਤ ਕੀਤੀ ਗਈ ਹੈ।