Monday, December 23, 2024
Google search engine
HomePunjabPatiala News : ਮੋਟਰਸਾਈਕਲ ਤੇ ਸਾਇਕਲ ਦੀ ਟੱਕਰ 'ਚ ਇੱਕ ਦੀ ਮੌਤ

Patiala News : ਮੋਟਰਸਾਈਕਲ ਤੇ ਸਾਇਕਲ ਦੀ ਟੱਕਰ ‘ਚ ਇੱਕ ਦੀ ਮੌਤ

ਸਮਾਣਾ – ਐਤਵਾਰ ਸ਼ਾਮ ਸਮੇਂ ਪਿੰਡ ਨਨਹੇੜਾ ਨਜ਼ਦੀਕ ਇੱਕ ਮੋਟਰਸਾਈਕਲ ਤੇ ਸਾਈਕਲ ਸਵਾਰ ਦੀ ਆਪਸੀ ਟੱਕਰ ਵਿੱਚ ਦੋ ਜਣੇ ਜ਼ਖ਼ਮੀ ਹੋ ਗਏ, ਜਿਨ੍ਹਾਂ ਚੋਂ ਦੀ ਹਸਪਤਾਲ ‘ਚ ਮੌਤ ਹੋ ਗਈ।

ਮਿਲੀ ਜਾਣਕਾਰੀ ਅਨੁਸਾਰ, ਪਿੰਡ ਨਨਹੇੜਾ ਤੋਂ ਦਾਬੜਖੇੜੀ ਸੜਕ ‘ਤੇ ਜਾ ਰਹੇ ਦੋਵੇਂ ਵਾਹਨ ਚਾਲਕਾਂ ਦੀ ਆਪਸੀ ਟੱਕਰ ਹੋ ਗਈ ਜਿਸ ਵਿੱਚ ਮੋਟਰਸਾਇਕਲ ਤੇ ਸਵਾਰ ਮੁੰਨਾ ਦਾਸ ਪੁੱਤਰ ਬਲੇਸ਼ਵਰ ਦਾਸ ਤੇ ਸਾਈਕਲ ਸਵਾਰ ਭੋਲਾ ਰਾਮ ਪੁੱਤਰ ਮੇਹਰ ਸਿੰਘ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਸਮਾਣਾ ਵਿਖੇ ਲਿਆਂਦਾ ਗਿਆ ਜਿਥੇ ਡਾਕਟਰਾਂ ਨੇ ਮੁੰਨਾ ਦਾਸ ਨੂੰ ਮਿ੍ਤਕ ਐਲਾਨ ਦਿੱਤਾ ਜਦੋਂ ਕਿ ਦੂਜੇ ਜ਼ਖ਼ਮੀ ਵਿਅਕਤੀ ਦਾ ਇਲਾਜ ਚੱਲ ਰਿਹਾ ਹੈ।

RELATED ARTICLES
- Advertisment -
Google search engine

Most Popular

Recent Comments