Patiala News: ਪਿਛਲੇ ਦਿਨੀਂ ਘੱਗਾ ਵਿਖੇ ਵਪਾਰੀ ਦੇ ਘਰ ‘ਚ 28 ਲੱਖ ਰੁਪਏ ਚੋਰੀ ਕਰਨ ਦੇ ਮਾਮਲੇ ਨੂੰ Patiala ਪੁਲਿਸ ਨੇ ਦੋ ਦਿਨਾਂ ‘ਚ ਸੁਲਝਾਉਂਦਿਆਂ ਪੰਜ ਵਿਅਕਤੀਆਂ ਨੂੰ ਕਾਬੂ ਕਰਕੇ ਚੋਰੀ ਦੀ ਰਾਸ਼ੀ ਵਿਚੋਂ 26 ਲੱਖ ਰੁਪਏ ਬਰਾਮਦ ਕੀਤੇ ਹਨ। ਪੁਲਿਸ ਲਾਈਨ ਵਿਖੇ ਜਾਣਕਾਰੀ ਦਿੰਦਿਆਂ ਐਸਐਸਪੀ ਵਰੁਣ ਸ਼ਰਮਾ ਨੇ ਦੱਸਿਆ ਕਿ 4 ਫਰਵਰੀ ਦੀ ਰਾਤ ਨੂੰ ਸੰਜੀਵ ਕੁਮਾਰ ਵਾਸੀ ਘੱਗਾ ਦੇ ਘਰੋਂ 28 ਲੱਖ ਰੁਪਏ ਚੋਰੀ ਹੋਣ ਦੇ ਕੇਸ ਨੂੰ ਟਰੇਸ ਕਰਨ ਲਈ ਯੋਗੇਸ ਸ਼ਰਮਾ ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) Patiala, ਜਸਵੀਰ ਸਿੰਘ ਕਪਤਾਨ ਪੁਲਿਸ ਸਪੈਸਲ ਬਰਾਚ ਪਟਿਆਲਾ, ਪਵਨਜੀਤ ਉਪ ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਪਟਿਆਲਾ, ਦਲਜੀਤ ਸਿੰਘ ਵਿਰਕ ਉਪ ਕਪਤਾਨ ਪੁਲਿਸ ਪਾਤੜਾਂ ਦੀ ਅਗਵਾਈ ਵਿਚ ਇੰਸ: ਸਮਿੰਦਰ ਸਿੰਘ ਇੰਚਾਰਜ ਸੀਆਈਏ ਪਟਿਆਲਾ, ਸਬ- ਇੰਸਪੈਕਟਰ ਮਨਪ੍ਰੀਤ ਸਿੰਘ ਇੰਚਾਰਜ ਸੀਆਈਏ ਸਟਾਫ ਸਮਾਣਾ .ਐਸ.ਆਈ ਦਰਸ਼ਨ ਸਿੰਘ ਮੁੱਖ ਅਫਸਰ ਥਾਣਾ ਘੱਗਾ ਅਤੇ ਐਸ.ਆਈ ਯਸਪਾਲ ਮੁੱਖ ਅਫਸਰ ਥਾਣਾ ਸੁਤਰਾਣਾ ਦੀਆਂ ਟੀਮਾਂ ਗਠਿਤ ਕੀਤੀਆਂ ਗਈਆਂ ਸਨ। ਇਨ੍ਹਾਂ ਵੱਲੋਂ ਅੱਜ ਮੁਖਬਰੀ ਦੇ ਅਧਾਰ ‘ਤੇ ਚੋਰੀ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ ਪੰਜ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਕੇ ਸਫਲਤਾ ਹਾਸਲ ਕੀਤੀ ਗਈ। ਮੁਲਜ਼ਮਾਂ ਕੋਲੋਂ ਵਾਰਦਾਤ ‘ਚ ਵਰਤਿਆ ਇਕ ਮੋਟਰਸਾਈਕਲ, 1 ਖਿਡੌਣਾ ਪਿਸਟਲ ਤੇ ਚੋਰੀ ਕੀਤੇ 26 ਲੱਖ ਰੁਪਏ ਬਰਾਮਦ ਕੀਤੇ ਗਏ ਹਨ।
ਐਸਐਸਪੀ ਨੇ ਦੱਸਿਆ ਕਿ ਮੁਖਬਰੀ ਦੇ ਅਧਾਰ ‘ਤੇ ਮੁਲਜ਼ਮਾਂ ਅਮਰੀਕ ਸਿੰਘ ਪੁੱਤਰ ਨਾਮਾ ਰਾਮ, ਦੇਬੂ ਰਾਮ ਪੁੱਤਰ ਇੱਛਰੂ ਰਾਮ, ਬੰਟੀ ਪੁੱਤਰ ਦੇਸ ਰਾਜ, ਰਮੇਸ਼ ਰਾਮ ਪੁੱਤਰ ਦਰਸ਼ਨ ਰਾਮ ਤੇ ਜਗਦੇਵ ਸਿੰਘ ਉਰਫ ਜੱਗਾ ਪੁੱਤਰ ਫਰੀਦ ਰਾਮ ਨੂੰ ਰੈਸਟ ਹਾਊਸ ਪਿੰਡ ਦੇਧਨਾ ਤੋਂ ਗ੍ਰਿਫਤਾਰ ਕਰਕੇ ਇਨ੍ਹਾਂ ਦੇ ਕਬਜੇ ਵਿੱਚ ਵਾਰਦਾਤ ਦੌਰਾਨ ਵਰਤਿਆ ਮੋਟਰਸਾਈਕਲ ਤੇ ਏਅਰ ਪਿਸਟਲ ਬਰਾਮਦ ਕੀਤੇ ਗਏ। ਇਨ੍ਹਾਂ ਦੀ ਨਿਸ਼ਾਨਦੇਹੀ ‘ਤੇ ਚੋਰੀ ਕੀਤੇ 26 ਲੱਖ ਰੁਪਏ ਵੀ ਬਰਾਮਦ ਕਰ ਲਏ ਗਏ ਹਨ। ਐਸਐਸਪੀ ਨੇ ਦੱਸਿਆ ਕਿ ਸੰਜੀਵ ਕੁਮਾਰ ਦੀ ਕਰਿਆਨੇ ਦੀ ਦੁਕਾਨ ਤੇ ਕਰੀਬ 10 ਸਾਲ ਤੋਂ ਕੰਮ ਕਰ ਰਹੇ ਨੌਕਰ ਜਗਦੇਵ ਸਿੰਘ ਉਰਫ ਜੱਗਾ ਦੀ ਮਿਲੀਭੁਗਤ ਨਾਲ ਆਪਣੇ ਮਾਸੀ ਦੇ ਲੜਕੇ ਅਮਰੀਕ ਸਿੰਘ ਨਾਲ ਮਿਲਕੇ ਇਸ ਵਾਰਦਾਤ ਨੂੰ ਅੰਜ਼ਾਮ ਦੇਣ ਲਈ ਵਿਉਤਬੰਦੀ ਬਣਾਕੇ ਅਮਰੀਕ ਸਿੰਘ ਨੇ ਆਪਣੇ ਤਿੰਨ ਹੋਰ ਸਾਥੀਆਂ ਨੂੰ ਪੈਸਿਆਂ ਦਾ ਲਾਲਚ ਦੇ ਕੇ ਵਾਰਦਾਤ ਨੂੰ ਅੰਜ਼ਾਮ ਦਿੱਤਾ ਸੀ। ਮੁਲਾਜ਼ਮਾਂ ਨੂੰ ਅਦਾਲਤ ‘ਚ ਪੇਸ਼ ਕਰ ਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ। ਮੁਲਜ਼ਮਾਂ ਪਾਸੇ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਚੋਂ ਬੰਟੀ ਪੁੱਤਰ ਦੇਸ ਰਾਜ ਵਾਸੀ ਘੰਗਾ ਪੇਸੇਵਾਰ ਮੁਲਾਜ਼ਮ ਹੈ ਜਿਸ ਤੇ ਪਹਿਲਾਂ ਹੀ ਚੋਰੀ ਦੇ 19 ਮੁਕੱਦਮੇ ਦਰਜ ਹਨ।