Home Politics Breaking News- ਪਟਿਆਲਾ ਤੋਂ Preneet Kaur ਨਹੀਂ ਹੋਣਗੇ ਕਾਂਗਰਸ ਦੇ ਉਮੀਦਵਾਰ- ਰਾਜਾ ਵੜਿੰਗ ਦਾ ਵੱਡਾ ਬਿਆਨ

Breaking News- ਪਟਿਆਲਾ ਤੋਂ Preneet Kaur ਨਹੀਂ ਹੋਣਗੇ ਕਾਂਗਰਸ ਦੇ ਉਮੀਦਵਾਰ- ਰਾਜਾ ਵੜਿੰਗ ਦਾ ਵੱਡਾ ਬਿਆਨ

0
Breaking News- ਪਟਿਆਲਾ ਤੋਂ Preneet Kaur ਨਹੀਂ ਹੋਣਗੇ ਕਾਂਗਰਸ ਦੇ ਉਮੀਦਵਾਰ- ਰਾਜਾ ਵੜਿੰਗ ਦਾ ਵੱਡਾ ਬਿਆਨ

Breaking News- ਜਿੰਨੀ ਦੇਰ ਕੋਈ ਕਾਂਗਰਸ ‘ਚ ਹੈ, ਜੇ ਨਿੱਜੀ ਵਿਚਾਰ ਰੱਖਣੇ ਹਨ ਤਾਂ ਪਾਰਟੀ ਨੂੰ ਇਕ ਪਾਸੇ ਰੱਖ ਕੇ ਕਿਸੇ ਵੀ ਮੰਚ ’ਤੇ ਰੱਖ ਸਕਦਾ ਹੈ। Preneet Kaur ਨੂੰ ਪਾਰਟੀ ‘ਚੋਂ ਸਸਪੈਂਡ ਕੀਤਾ ਹੋਇਆ ਹੈ, ਸਸਪੈਂਡ ਤੇ ਪਾਰਟੀ ’ਚੋਂ ਕੱਢਣ ’ਚ ਕੋਈ ਫਰਕ ਨਹੀਂ ਹੁੰਦਾ। Preneet Kaur ਪਟਿਆਲਾ ਦੀ ਉਮੀਦਵਾਰ ਨਹੀਂ ਹੋਣਗੇ।

ਇਹ ਗੱਲ ਕਾਂਗਰਸ ਪਾਰਟੀ ਸੂਬਾ ਪ੍ਰਧਾਨ Amarinder Singh Raja Warring ਨੇ ਪਟਿਆਲਾ ਵਿਖੇ ਵਰਕਰ ਮਿਲਣੀ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਹੀ। ਵੜਿੰਗ ਨੇ ਕਿਹਾ ਕਿ ਜਿਹੜਾ ਵੀ ਪਾਰਟੀ ‘ਚ ਖਰਾਬੀ ਕਰੇਗਾ, ਉਸਨੂੰ ਸਿਰਫ਼ ਨੋਟਿਸ ਨਹੀਂ ਜਾਵੇਗਾ ਸਗੋਂ ਪਾਰਟੀ ‘ਚੋਂ ਬਾਹਰ ਕੱਢਿਆ ਜਾਵੇਗਾ ਤੇ ਇਹ ਚਿਤਾਵਨੀ ਮੇਰੇ ਸਮੇਤ ਹਰ ਕਿਸੇ ਲਈ ਹੈ। ਰਾਜਾ ਵੜਿੰਗ ਨੇ ਕਿਹਾ ਕਿ ਪਾਰਟੀ ਤੋਂ ਵੱਡਾ ਕੋਈ ਨਹੀਂ ਹੈ, ਜਿਸ ਨੇ ਆਪਣਾ ਕੰਮ ਚਲਾਉਣਾ ਹੈ, ਉਹ ਪੰਜੇ ਦਾ ਨਿਸ਼ਾਨ ਲਗਾਏ ਬਿਨਾਂ ਆਪਣਾ ਕੰਮ ਚਲਾਵੇ।

Latest Punjabi News Breaking News