Friday, November 22, 2024
Google search engine
HomePunjabਅਗਲੇ ਮਹੀਨੇ ਦੂਜੇ ਸੂਬਿਆਂ ਲਈ ਚੱਲਣਗੀਆਂ 20 ਨਵੀਆਂ ਬੱਸਾਂ

ਅਗਲੇ ਮਹੀਨੇ ਦੂਜੇ ਸੂਬਿਆਂ ਲਈ ਚੱਲਣਗੀਆਂ 20 ਨਵੀਆਂ ਬੱਸਾਂ

ਚੰਡੀਗੜ੍ਹ ,30 ਮਾਰਚ 2023-ਚੰਡੀਗੜ੍ਹ ਟਰਾਂਸਪੋਰਟ ਅੰਡਰਟੇਕਿੰਗ (ਸੀਟੀਯੂ) ਦੇ ਬੇੜੇ ’ਚ 20 ਨਵੀਆਂ ਹੀਟ ਵੈਂਟੀਲੇਸ਼ਨ ਏਅਰ ਕੰਡੀਸ਼ਨਰ (ਐੱਚਵੀਏਸੀ) ਬੱਸਾਂ ਸ਼ਾਮਲ ਹੋਣ ਜਾ ਰਹੀਆਂ ਹਨ, ਜਿਨ੍ਹਾਂ ਨੂੰ ਚੰਡੀਗੜ੍ਹ ਤੋਂ ਲੰਬੇ ਰੂਟ ’ਤੇ ਚਲਾਇਆ ਜਾਵੇਗਾ। ਪ੍ਰਸ਼ਾਸਨ ਵੱਲੋਂ ਇਨ੍ਹਾਂ ਨੂੰ ਖਰੀਦਣ ਦਾ ਫ਼ੈਸਲਾ ਲਿਆ ਗਿਆ ਹੈ।

ਅਗਲੇ ਮਹੀਨੇ ਤੋਂ ਇਹ ਬੱਸਾਂ ਦੂਜੇ ਸੂਬਿਆਂ ਲਈ ਚੱਲਣੀਆਂ ਸ਼ੁਰੂ ਹੋ ਜਾਣਗੀਆਂ। ਇਸ ਤੋਂ ਪਹਿਲਾਂ ਪਿਛਲੇ ਸਾਲ ਨਵੰਬਰ ਮਹੀਨੇ ਤੋਂ 20 ਨਵੀਆਂ ਬੱਸਾਂ ਖਰੀਦੀਆਂ ਗਈਆਂ ਸਨ। ਇਹ ਬੱਸਾਂ ਪੰਜਾਬ, ਹਰਿਆਣਾ, ਰਾਜਸਥਾਨ, ਹਿਮਾਚਲ, ਉਤਰਾਖੰਡ ਤੇ ਜੰਮੂ ਲਈ ਚੱਲ ਰਹੀਆਂ ਹਨ। ਹਾਲੇ ਤਕ ਚੰਡੀਗੜ੍ਹ ਤੋਂ ਲੰਬੇ ਰੂਟ ’ਤੇ ਕੁਲ 167 ਬੱਸਾਂ ਚੱਲ ਰਹੀਆਂ ਹਨ। ਸੀਟੀਯੂ ਦੇ ਅਧਿਕਾਰੀਆਂ ਅਨੁਸਾਰ ਨਵੀਆਂ ਬੱਸਾਂ ਸ਼ੁਰੂ ਹੋਣ ਨਾਲ ਲੋਕਾਂ ਨੂੰ ਸਹੂਲਤ ਹੋਵੇਗੀ। ਚੰਡੀਗੜ੍ਹ ਤੋਂ ਹਰੇਕ ਦਿਨ ਸੈਂਕੜੇ ਲੋਕ ਇਨ੍ਹਾਂ ਸ਼ਹਿਰਾਂ ’ਚ ਜਾਂਦੇ ਹਨ। ਹਰੇਕ ਬੱਸ ’ਚ 52 ਲੋਕਾਂ ਦੇ ਬੈਠਣ ਦੀ ਸਮਰੱਥਾ ਹੈ।

RELATED ARTICLES
- Advertisment -
Google search engine

Most Popular

Recent Comments