Friday, November 8, 2024
Google search engine
HomePunjabPunjab School Holidays: ਪੰਜਾਬ ਸਰਕਾਰ ਵੱਲੋਂ ਸਕੂਲਾਂ ਵਿਚ ਛੁੱਟੀਆਂ 'ਚ ਵਾਧਾ

Punjab School Holidays: ਪੰਜਾਬ ਸਰਕਾਰ ਵੱਲੋਂ ਸਕੂਲਾਂ ਵਿਚ ਛੁੱਟੀਆਂ ‘ਚ ਵਾਧਾ

Punjab School Holidays: ਪੰਜਾਬ ਸਰਕਾਰ ਵੱਲੋਂ ਸਕੂਲਾਂ ਵਿਚ ਛੁੱਟੀਆਂ ‘ਚ ਵਾਧਾ ਕਰ ਦਿੱਤਾ ਹੈ । ਇਸ ਸਬੰਘਧੀ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਹੈ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੂਬੇ ਵਿੱਚ ਪੈ ਰਹੀ ਕੜਾਕੇ ਦੀ ਠੰਢ ਕਾਰਨ ਵਿਦਿਆਰਥੀਆਂ ਦੀ ਸਿਹਤ ਸੁਰੱਖਿਆ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਾਰੇ ਪ੍ਰਾਇਮਰੀ ਸਕੂਲ ਪੰਜਵੀਂ ਕਲਾਸ ਤੱਕ (ਸਰਕਾਰੀ/ਏਡਿਡ/ਮਾਨਤਾ ਪ੍ਰਾਪਤ ਅਤੇ ਪ੍ਰਾਈਵੇਟ) ਮਿਤੀ 15 ਜਨਵਰੀ ਤੋਂ 21 ਜਨਵਰੀ 2024 ਤੱਕ ਬੰਦ ਰਹਿਣਗੇ।

ਸੂਬੇ ਦੇ ਸਾਰੇ ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲ (ਸਰਕਾਰੀ/ਏਡਿਡ/ਮਾਨਤਾ ਪ੍ਰਾਪਤ ਅਤੇ ਪ੍ਰਾਈਵੇਟ) ਕੱਲ੍ਹ ਤੋਂ ਰੈਗੂਲਰ ਤੌਰ ਤੇ ਸਵੇਰੇ 10:00 ਵਜੇ ਤੋਂ 3:00 ਵਜੇ ਤੱਕ ਲੱਗਣਗੇ। ਡਬਲ ਸ਼ਿਫ਼ਟ ਵਾਲੇ ਸਾਰੇ ਸਕੂਲਾਂ ਦਾ ਸਮਾਂ ਸਵੇਰੇ 9 :00 ਵਜੇ ਤੋਂ ਸ਼ਾਮ 4:00 ਵਜੇ ਤੱਕ ਰਹੇਗਾ। ਡਬਲ ਸ਼ਿਫ਼ਟ ਵਾਲਾ ਕੋਈ ਵੀ ਸਕੂਲ ਸ਼ਾਮ 4:00 ਵਜੇ ਤੋਂ ਬਾਅਦ ਨਹੀਂ ਖੁੱਲ੍ਹੇਗਾ।ਇਹ ਹੁਕਮ ਤੁਰੰਤ ਪ੍ਰਭਾਵ ਤੋਂ 21 ਜਨਵਰੀ 2024 ਤੱਕ ਲਾਗੂ ਰਹਿਣਗੇ।

Latest Punjabi News Breaking News

RELATED ARTICLES
- Advertisment -
Google search engine

Most Popular

Recent Comments