Road Accident: ਗੁਰਾਇਆ ਥਾਣੇ ਨੇੜੇ ਬੀਤੀ ਰਾਤ ਇੱਕ ਮਰਸਡੀਜ਼ ਕਾਰ ‘ਤੇ ਮੋਟਰਸਾਈਕਲ ਦੀ ਟੱਕਰ ‘ਚ ਦੋ ਵਿਅਕਤੀਆਂ ਦੀ ਮੌਤ ਹੋ ਜਾਣ ਦੀ ਸੂਚਨਾ ਹੈ। ਇਸ ਸਬੰਧੀ ਸੰਦੀਪ ਕੁਮਾਰ ਪੁੱਤਰ ਮਦਨ ਲਾਲ ਵਾਸੀ ਪਿੰਡ ਅਸਾਹੁਰ ਥਾਣਾ ਫਿਲੌਰ ਨੇ ਦੱਸਿਆ ਕਿ ਉਹ ਅਤੇ ਗੁਰਪ੍ਰੀਤ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਅਸਾਹੂਰ, ਰਾਜਵਿੰਦਰ ਪੁੱਤਰ ਭਜਨ ਸਿੰਘ ਵਾਸੀ ਪਿੰਡ ਗਰਚਾ ਅਤੇ ਅਨਮੋਲ ਵਾਸੀ ਪਿੰਡ ਥਲਾ ਸਿੰਗਾਰ ਪੈਲੇਸ ਗੁਰਾਇਆ ਵਿਆਹ ਦੇ ਪ੍ਰੋਗਰਾਮ ‘ਤੇ ਗਏ ਸੀ। ਵਿਆਹ ਦੇ ਪ੍ਰੋਗਰਾਮ ਖਤਮ ਹੋਣ ਤੋਂ ਬਾਅਦ ਸਾਰੇ ਰਾਤ 7.30 ਮੋਟਰਸਾਈਕਲਾਂ ‘ਤੇ ਸਵਾਰ ਹੋ ਕੇ ਪਿੰਡ ਆਸਾਹਰ ਵੱਲ ਨੂੰ ਚੱਲ ਪਏ ਸੀ। ਗੁਰਪ੍ਰੀਤ ਸਿੰਘ ਆਪਣੇ ਮੋਟਰਸਾਈਕਲ ਨੰਬਰੀ ਪੀਬੀ 37 ਐਚ 7180 ਮਾਰਕਾ ਪਲਾਟੀਨਾ ਨੂੰ ਚਲਾ ਰਿਹਾ ਸੀ ਅਤੇ ਉਸ ਦੇ ਪਿੱਛੇ ਰਾਜਵਿੰਦਰ ਪੁੱਤਰ ਭਜਨ ਸਿੰਘ ਵਾਸੀ ਗਰਚਾ ਬੈਠਾ ਸੀ ਅਤੇ ਅਨਮੋਲ ਵਾਸੀ ਥਲਾ ਦੇ ਮੋਟਰਸਾਈਕਲ ਪਿੱਛੇ ਮੈਂ ਬੈਠਾ ਸੀ। ਗੁਰਪ੍ਰੀਤ ਦਾ ਮੋਟਰਸਾਈਕਲ ਅੱਗੇ ਸੀ ਤੇ ਪਿੱਛੇ ਅਸੀ ਜਾ ਰਹੇ ਸੀ। ਜਦੋਂ ਵਕਤ ਕਰੀਬ 7.45 ਅਸੀਂ ਪੁਲਿਸ ਸਟਲ਼ਿਨ ਗੁਰਾਇਆ ਜੀਟੀ ਰੋਡ ਪੁਲ਼ ਲਾਗੇ ਪੁੱਜੇ ਤਾਂ ਪਿੱਛੇ ਇੱਕ ਕਾਰ ਮਾਰਕਾ ਮਰਸਡੀਜ ਨੰਬਰੀ ਪੀਬੀ 25 ਬੀ 0088 ਦੇ ਡਰਾਇਵਰ ਕਾਰ ਬੜੀ ਤੇਜ਼ ਰਫਤਾਰੀ ਲਾਪ੍ਰਵਾਹੀ ਅਤੇ ਅਣਗਹਿਲੀ ਨਾਲ ਚਲਾ ਕੇ ਗੁਰਪ੍ਰੀਤ ਦੇ ਮੋਟਰਸਾਈਕਲ ਜੋ ਆਪਣੀ ਸਾਇਡ ‘ਤੇ ਖੱਬੇ ਪਾਸੇ ਜਾ ਰਿਹਾ ਸੀ ਦੇ ਵਿੱਚ ਮਾਰੀ ਅਤੇ ਮੋਟਰਸਾਈਕਲ ਨਾਲ ਹੀ ਘੜੀਸ ਕੇ ਲੈ ਗਿਆ। ਜਿਸ ਨਾਲ ਮੋਟਰਸਾਈਕਲ ਨੂੰ ਅੱਗ ਲੱਗ ਗਈ ਅਤੇ ਕਾਰ ਦਾ ਅੱਗੇ ਵਾਲਾ ਟਾਇਰ ਫੱਟ ਗਿਆ। ਗੁਰਪ੍ਰੀਤ ਅਤੇ ਰਾਜਵਿੰਦਰ ਸੜਕ ਦੇ ਖੱਬੇ ਪਾਸੇ ਡਿੱਗ ਪਏ ਅਸੀ ਮੋਟਰ ਸਾਈਕਲ ਰੋਕ ਕੇ ਉਕਤ ਨੂੰ ਚੁੱਕਿਆ। ਉਕਤ ਦੋਵਾਂ ਦੀ ਮੌਕੇ ‘ਤੇ ਹੀ ਮੌਤ ਚੁੱਕੀ ਸੀ।
ਇਸ ਸਬੰਧੀ ਗੁਰਾਇਆ ਥਾਣਾ ਮੁਖੀ ਸੁਖਦੇਵ ਸਿੰਘ ਨੇ ਦੱਸਿਆ ਕਿ ਜੀਟੀ ਰੋਡ ਗੁਰਾਇਆ ‘ਤੇ ਇੱਕ ਮਰਸਡੀਜ਼ ਕਾਰ ਕਾਰ ‘ਤੇ ਮੋਟਰਸਾਈਕਲ ਵਿਚਕਾਰ ਐਕਸੀਡੈਂਟ ਹੋ ਜਾਣ ਦੀ ਸੂਚਨਾ ਮਿਲੀ । ਗੁਰਾਇਆ ਪੁਲਿਸ ਵੱਲੋਂ ਮੌਕੇ ‘ਤੇ ਜਾ ਕੇ ਦੇਖਿਆ ਤਾਂ ਇੱਕ ਮੋਟਰਸਾਈਕਲ ਨੂੰ ਅੱਗ ਲੱਗੀ ਹੋਈ ਸੀ ਅਤੇ ਦੋ ਨੋਜਵਾਨਾਂ ਨੂੰ ਜ਼ਖ਼ਮੀ ਹਾਲਤ ‘ਚ ਸਿਵਲ ਹਸਪਤਾਲ ਲਿਜਾਇਆ ਗਿਆ ਜਿਥੇ ਡਾਕਟਰਾਂ ਦੀ ਟੀਮ ਨੇ ਦੋਵਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਦੋਵਾਂ ਵਿਅਕਤੀਆਂ ਦੀ ਪਛਾਣ ਗੁਰਪ੍ਰੀਤ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਅਸਾਹੂਰ, ਰਾਜਵਿੰਦਰ ਪੁੱਤਰ ਭਜਨ ਸਿੰਘ ਵਾਸੀ ਪਿੰਡ ਗਰਚਾ ਵਜੋਂ ਹੋਈ ਹੈ। ਪੋਸਟਮਾਰਟਮ ਕਰਵਾ ਕੇ ਲਾਸ਼ਾਂ ਵਾਰਸਾਂ ਹਵਾਲੇ ਕਰ ਦਿੱਤੀਆਂ ਗਈਆਂ ਹਨ। ਗੁਰਾਇਆ ਪੁਲਿਸ ਵੱਲੋਂ ਕਾਰ ਚਾਲਕ ਧਰਮਪ੍ਰੀਤ ਸਿੰਘ ਪੁੱਤਰ ਬਲਰਾਜ ਸਿੰਘ ਵਾਸੀ ਨੰਗਲ ਜੱਟਾ ਜ਼ਿਲ੍ਹਾ ਨਵਾਂਸ਼ਹਿਰ ਨੂੰ ਕਾਬੂ ਕਰ ਕੇ ਮੁਕੱਦਮਾ ਦਰਜ ਕਰਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਸੀ।