Home Punjab Road Accident: ਫਿਰੋਜ਼ਪੁਰ ਦੇ ਮਖੂ ਕੋਲ ਵਾਪਰਿਆ ਵੱਡਾ ਸੜਕ ਹਾਦਸਾ

Road Accident: ਫਿਰੋਜ਼ਪੁਰ ਦੇ ਮਖੂ ਕੋਲ ਵਾਪਰਿਆ ਵੱਡਾ ਸੜਕ ਹਾਦਸਾ

0
Road Accident: ਫਿਰੋਜ਼ਪੁਰ ਦੇ ਮਖੂ ਕੋਲ ਵਾਪਰਿਆ ਵੱਡਾ ਸੜਕ ਹਾਦਸਾ

Road Accident: ਜ਼ਿਲ੍ਹਾ ਫਿਰੋਜ਼ਪੁਰ ਦੇ ਸ਼ਹਿਰ ਮੱਖੂ ਲਾਗੇ ਹੋਏ Road Accident ਦੌਰਾਨ ਚਾਰ‌ ਜਣਿਆਂ ਦੀ ਮੌਤ ਅਤੇ ਦੋ ਦੇ ਜ਼ਖ਼ਮੀ ਹੋ ਜਾਣ ਦੀ ਖ਼ਬਰ ਪ੍ਰਾਪਤ ਹੋਈ ਹੈ। ਸਿਵਲ ਹਸਪਤਾਲ ਜ਼ੀਰਾ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਮ੍ਰਿਤਕ ਗੁਰਦਾਸਪੁਰ ਅਤੇ ਸ਼੍ਰੀ ਅੰਮ੍ਰਿਤਸਰ ਜ਼ਿਲ੍ਹੇ ਦੇ ਨਾਲ ਸੰਬੰਧਿਤ ਹਨ।

ਜਾਣਕਾਰੀ ਮੁਤਾਬਿਕ ਗੁਰਕੀਰਤ ਸਿੰਘ ਪੁੱਤਰ ਜਤਿੰਦਰ ਸਿੰਘ ਵਾਸੀ ਛੋਟੇਪੁਰ, ਜ਼ਿਲ੍ਹਾ ਗੁਰਦਾਸਪੁਰ, ਜੁਗਰਾਜ ਸਿੰਘ ਪੁੱਤਰ ਰਸ਼ਪਾਲ ਸਿੰਘ ਪਿੰਡ ਥੋਬਾ ਜ਼ਿਲ੍ਹਾ ਅੰਮ੍ਰਿਤਸਰ, ਵੈਸ਼ਦੀਪ ਪੁੱਤਰ ਜਤਿੰਦਰ ਕੁਮਾਰ ਮਹੱਲਾ ਥੋਹ ਪੱਤੀ ਗੁਰਦਾਸਪੁਰ, ਅਰਸ਼ਦੀਪ ਚੰਦ ਪੁੱਤਰ ਜਸਪਾਲ ਚੰਦ ਨਿਵਾਸੀ ਆਲੋਵਾਲ ਜ਼ਿਲ੍ਹਾ ਗੁਰਦਾਸਪੁਰ, ਅਰਸ਼ਦੀਪ ਚੰਦ ਪੁੱਤਰ ਜਸਪਾਲ ਚੰਦ ਪਿੰਡ ਆਲੋਵਾਲ ਗੁਰਦਾਸਪੁਰ, ਗੁਰਮਨ ਸਿੰਘ ਪੁੱਤਰ ਰਣਧੀਰ ਸਿੰਘ ਵਾਸੀ ਗੁਰਦਾਸਪੁਰ, ਜੋਬਨ ਵਾਸੀ ਪਠਾਨਕੋਟ ਜੋ ਕਿ ਆਪਣੀ ਸਵਿਫਟ ਕਾਰ ਵਿੱਚ ਬਠਿੰਡਾ ਦੇ ਵਿੱਚ ਵੈਟਰਨਰੀ ਪੋਲੀਟੈਕਨਿਕ ਕਾਲਜ ਕਾਲਝਰਾਣੀ ਜ਼ਿਲ੍ਹਾ ਬਠਿੰਡਾ ਦੇ ਵਿੱਚ ਇੱਕ ਪੇਪਰ ਦੇ ਕੇ ਵਾਪਸ ਪਰਤ ਰਹੇ ਸਨ। ਰਸਤੇ ਵਿੱਚ ਉਹ ਇੱਕ ਪੈਟਰੋਲ ਪੰਪ ਦੇ ਜ਼ਿਲ੍ਹਾ ਬਠਿੰਡਾਵਿੱਚੋਂ ਤੇਲ ਪਵਾਉਣ ਤੋਂ ਬਾਅਦ ਬਠਿੰਡਾ ਅੰਮ੍ਰਿਤਸਰ ਹਾਈਵੇ ‘ਤੇ ਜਦੋਂ ਗੱਡੀ ਚੜ੍ਹਾਈ ਤਾਂ ਉਸਦਾ ਟਾਇਰ ਫਟ ਗਿਆ।

ਜਿਸ ਨਾਲ ਉਹਨਾਂ ਦੀ ਸਵਿਫਟ ਕਾਰ ਬੇਕਾਬੂ ਹੋ ਕੇ ਇੱਕ ਪੈਲੇਸ ਮਖੂ ਦੀ ਕੰਧ ਦੇ ਨਾਲ ਟਕਰਾਈ ਅਤੇ ਕਾਰ ਪਲਟ ਗਈ ਜਿਸ ‘ਤੇ ਗੁਰਕੀਰਤ ਸਿੰਘ, ਜੁਗਰਾਜ ਸਿੰਘ ਤੇ ਵੈਸ਼ਦੀਪ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦੋਂ ਕਿ ਅਰਸ਼ਦੀਪ ਚੰਦ, ਗੁਰਮਨ ਸਿੰਘ ਤੇ ਜੋਬਨ ਨੂੰ ਜ਼ੀਰਾ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਅਤੇ ਅਰਸ਼ਦੀਪ ਚੰਦ ਅਤੇ ਜੋਬਨ ਨੂੰ ਮਖੂ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਲਿਜਾਇਆ ਗਿਆ ਜਿੱਥੇ ਅਰਸ਼ਦੀਪ ਚੰਦ ਦੀ ਵੀ ਮੌਤ ਹੋ ਗਈ। ਜੋਬਨ ਨੂੰ ਅੰਮ੍ਰਿਤਸਰ ਵਿਖੇ ਰੈਫਰ ਕੀਤਾ ਗਿਆ। ਥਾਣਾ ਮਖੂ ਦੀ ਪੁਲਿਸ ਵੱਲੋਂ ਜ਼ੀਰਾ ਸਿਵਲ ਹਸਪਤਾਲ ਵਿੱਚ ਪਹੁੰਚ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

Latest Punjabi News