ਫਿਲੌਰ ’ਚ ਕਲਯੁਗੀ ਪਿਤਾ ਨੇ ਚਾਰ ਦਿਨ ਦੇ ਬੇਟੇ ਤੇ ਪਤਨੀ ਨੂੰ ਠੰਢ ’ਚ ਘਰੋਂ ਕੱਢ ਕੇ ਬਾਹਰ ਹੀ ਰਹਿਣ ਲਈ ਮਜਬੂਰ ਕਰ ਦਿੱਤਾ। ਠੰਢ ਨਾਲ ਚਾਰ ਦਿਨ ਦੇ ਬੱਚੇ ਦੀ ਮੌਤ ਹੋ ਗਈ। ਪੁਲਿਸ ਨੇ ਕਲਯੁਗੀ ਪਿਤਾ ਨੂੰ ਗ੍ਰਿਫਤਾਰ ਕਰ ਲਿਆ ਹੈ। ਚਾਰ ਦਿਨ ਪਹਿਲਾਂ ਹੀ ਉਸ ਨੇ ਬੇਟੇ ਨੂੰ ਜਨਮ ਦਿੱਤਾ ਸੀ। 16 ਦਸੰਬਰ ਨੂੰ ਜੀਤੂ ਆਪਣੀ ਮਾਸੀ ਦੇ ਲੜਕੇ ਤੇ ਨੂੰਹ ਦੇ ਕਹਿਣ ’ਤੇ ਅਕਸਰ ਸੰਗੀਤਾ ਨਾਲ ਮਾਰਕੁੱਟ ਕਰਦਾ ਸੀ।
19 ਦਸੰਬਰ ਨੂੰ ਜੀਤੂ ਨੇ ਸੰਗੀਤਾ ਨੂੰ ਪਹਿਲਾਂ ਕੁੱਟਿਆ ਤੇ ਸੰਗੀਤਾ ਨੂੰ ਉਸ ਦੇ ਚਾਰ ਦਿਨ ਦੇ ਬੇਟੇ ਨਾਲ ਘਰੋਂ ਕੱਢ ਕੇ ਠੰਢ ’ਚ ਬਾਹਰ ਰਹਿਣ ਲਈ ਮਜਬੂਰ ਕਰ ਦਿੱਤਾ। ਠੰਢ ਕਾਰਨ ਬੱਚੇ ਦੀ ਮੌਤ ਹੋ ਗਈ। ਬੱਚੇ ਨੂੰ 19 ਦਸੰਬਰ ਨੂੰ ਪਿੰਡ ਦੇ ਸ਼ਮਸ਼ਾਨਘਾਟ ਦਫਨਾਇਆ ਗਿਆ ਸੀ। ਉਨ੍ਹਾਂ ਦੱਸਿਆ ਕਿ ਬੱਚੇ ਦੀ ਮੌਤ ਤੋਂ ਬਾਅਦ ਸ਼ਮਸ਼ਾਨਘਾਟ ’ਚ ਦਫਨਾਉਣ ਤੋਂ ਬਾਅਦ ਅਗਲੇ ਦਿਨ ਜੀਤੂ ਨੇ ਆਪਣੀ ਪਤਨੀ ਨੂੰ ਕਿਹਾ ਕਿ ਲੜਕਾ ਤਾਂ ਮਰ ਗਿਆ ਹੁਣ ਤੂੰ ਵੀ ਮਰਨ ਵਾਲੀ ਹੈ। ਦੋਸ਼ ਸੀ ਕੀ ਜੀਤੂ ਨੇ ਕਿਹਾ ਕਿ ਜੇਕਰ ਤੂੰ ਆਪਣੀ ਛੋਟੀ ਭੈਣ ਦਾ ਵਿਆਹ ਮੇਰੇ ਨਾਲ ਕਰਵਾ ਦੇਵੇ ਤਾਂ ਦੋਨੋਂ ਖੁਸ਼ ਰਹਿਣਗੀਆ। ਜੇਕਰ ਸੰਗੀਤਾ ਨੇ ਆਪਣੀ ਨਾਬਾਲਿਗ ਭੈਣ ਨਾਲ ਵਿਆਹ ਨਹੀਂ ਕਰਾਇਆ ਤਾਂ ਉਹ ਦੋਨਾਂ ਨੂੰ ਜਾਨੋ ਮਾਰ ਦਵੇਗਾ।
ਕਮਲੇਸ਼ ਨੇ ਕਿਹਾ ਕਿ ਸ਼ੱਕ ਹੈ ਕੀ ਉਨ੍ਹਾਂ ਦੀ ਨਬਾਲਗ ਭੈਣ ਨਾਲ ਵਿਆਹ ਕਰਨ ਲਈ ਜੀਤੂ ਨੇ ਮਾਸੂਮ ਬੱਚੇ ਨੂੰ ਮਾਰ ਦਿੱਤਾ ਹੈ। ਉਨ੍ਹਾਂ ਨੇ ਪੁਲਿਸ ਤੋਂ ਮੰਗ ਕੀਤੀ ਹੈ ਕਿ ਪੁਲਿਸ ਮਾਮਲੇ ਦੀ ਜਾਂਚ ਕਰਕੇ ਜੀਤੂ ਤੇ ਉਸ ਦੇ ਸਾਥੀਆਂ ਨੂੰ ਸਜ਼ਾ ਦਵੇ। ਇਸ ਸਬੰਧੀ ਏਐੱਸਆਈ ਸੁਖਵਿੰਦਰ ਪਾਲ ਸਿੰਘ ਨੇ ਦੱਸਿਆ ਕਿ ਸੁਨੀਤਾ ਦੇ ਪਤੀ ਖਿਲਾਫ ਸ਼ਿਕਾਇਤ ਆਈ ਸੀ ਤਾਂ ਉਸ ਨੂੰ ਕਾਬੂ ਕਰ ਲਿਆ ਗਿਆ ਹੈ। ਜਾਂਚ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।
ਐਂਬੂਲੈਂਸ ਨਾ ਆਈ ਤਾਂ ਜੁਗਾੜੂ ਰੇਹੜੇ ’ਤੇ ਲਿਜਾਣਾ ਪਿਆ ਸੰਗੀਤਾ ਨੂੰ
ਕਮਲੇਸ਼ ਨੇ ਦੱਸਿਆ ਕਿ ਜੀਤੂ ਨੇ ਆਪਣੇ ਪਤਨੀ ਨੂੰ ਵੀ ਇੰਨੀ ਬੁਰੀ ਤਰ੍ਹਾਂ ਕੁੱਟਿਆ ਕਿ ਉਸ ਦੀ ਹਾਲਤ ਵਿਗੜ ਗਈ। ਸ਼ੱਨਿਚਰਵਾਰ ਨੂੰ ਪੀੜਤ ਦੇ ਪਰਿਵਾਰਿਕ ਮੈਂਬਰ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ’ਚ ਭਰਤੀ ਕਰਾਉਣ ਲਈ 108 ਨੰਬਰ ਡਾਇਲ ਕਰਕੇ ਐਬੂਲੈਂਸ ਦੀ ਮਦਦ ਲੈਣੀ ਚਾਹ ਰਹੇ ਸੀ। ਨੰਬਰ ਮਿਲਣ ਦੀ ਬਜਾਏ ਉਹ ਪੀੜਤਾ ਨੂੰ ਜੁਗਾੜੂ ਰੇਹੜੇ ’ਤੇ 16 ਕਿਲੋਮੀਟਰ ਦੂਰ ਸਿਵਲ ਹਸਪਤਾਲ ’ਚ ਭਰਤੀ ਕਰਵਾਇਆ ਗਿਆ। ਔਰਤ ਦੀ ਹਾਲਤ ਖਰਾਬ ਹੋਣ ਕਾਰਨ ਡਾਕਟਰਾਂ ਨੇ ਉਸ ਨੂੰ ਜਲੰਧਰ ਸਿਵਲ ਹਸਪਤਾਲ ਲਈ ਰੈਫਰ ਕਰ ਦਿੱਤਾ। ਐਤਵਾਰ ਸ਼ਾਮ ਤੱਕ ਮਹਿਲਾ ਔਰਤ ਲਈ ਹਾਲਤ ਠੀਕ ਦੱਸੀ ਜਾ ਰਹੀ ਹੈ।