ਪਟਿਆਲਾ, 28 ਮਾਰਚ 2023- ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਾਡਲ ਟਾਊਨ ਪਟਿਆਲਾ ਦੀਆਂ ਪ੍ਰਰਾਪਤੀਆਂ ਦੇ ਮੱਦੇਨਜ਼ਰ ਐਜੂਕੇਸ਼ਨ ਬਿਲਡਿੰਗ ਕੰਪੈਸਟੀ ਦੇ ਖੇਤਰ ਵਿਚ ਸ਼ਲਾਘਾਯੋਗ ਕੰਮ ਕਰ ਰਹੀ ਐੱਨ.ਜੀ.ਓ ‘ਸੱਚ’ ਵੱਲੋਂ ਸਕੂਲ ਨੂੰ ਨਵੇਂ ਸੈਸ਼ਨ ਲਈ ਗੋਦ ਲਿਆ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਸਕੂਲ ਮਾਸ ਮੀਡੀਆ ਇੰਚਾਰਜ ਮੈਡਮ ਹਰਪ੍ਰਰੀਤ ਕੌਰ ਨੇ ਦੱਸਿਆ ਕਿ ਸੰਸਥਾ ਵੱਲੋਂ ਨਵੇਂ ਸੈਸ਼ਨ ਦੇ ਮੱਦੇਨਜ਼ਰ ਸਕੂਲ ਨੂੰ ਅਤਿ-ਆਧੁਨਿਕ ਹਾਈ ਤਕਨੀਕ ਦਾ ਇੰਟਰ ਐਕਟਿਵ ਪੈਨਲ ਕੰਟਰੋਲ ਬੋਰਡ-ਕਮ-ਡਿਜੀਟਲ ਬੋਰਡ, ਵਾਟਰ ਸ਼ੈੱਡ, ਦੋ ਕਿਤਾਬਾਂ ਵਾਲੀਆਂ ਅਲਮਾਰੀਆਂ, ਚਾਰ ਕੁਰਸੀਆਂ, ਖੇਡਾਂ ਦਾ ਸਮਾਨ ਅਤੇ ਹੋਰ ਲੋੜੀਂਦਾ ਸਮਾਨ ਸਕੂਲ ਨੂੰ ਭੇਟ ਕੀਤਾ ਗਿਆ ਹੈ। ਸੰਸਥਾ ਦੇ ਪੰਜਾਬ ਇਕਾਈ ਦੇ ਚੇਅਰਮੈਨ ਕਪਿਲ ਤਿ੍ਰਖਾ , ਗੌਰਵ ਢਾਂਡਾ ਅਤੇ ਕੁਸ਼ ਠਾਕੁਰ ਦੀ ਅਗਵਾਈ ਵਾਲੀ ਇਸ ਟੀਮ ਦੀ ਇਸ ਪਹਿਲਕਦਮੀ ਦਾ ਸੁਆਗਤ ਕਰਦਿਆਂ ਸਕੂਲ ਪਿੰ੍ਸੀਪਲ ਬਲਬੀਰ ਸਿੰਘ ਜੌੜਾ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਮਾਡਲ ਟਾਊਨ ਸਕੂਲ਼ ਸਥਾਨਕ ਸ਼ਹਿਰ ਦਾ ਇਕਲੌਤਾ ਸਕੂਲ ਹੈ ਜਿਸ ਨੂੰ ਸੰਸਥਾ ਵੱਲੋਂ ਅਪਣਾਇਆ ਗਿਆ ਹੈ। ਉਨਾਂ੍ਹ ਸੰਸਥਾ ਦਾ ਵਿਸ਼ੇਸ਼ ਧੰਨਵਾਦ ਕੀਤਾ ਹੈ।