ਰੂਪਨਗਰ ਦੀ ਸ਼ੂਟਰ ਜੈਸਮੀਨ ਕੌਰ ਕੋਰੀਆ ਵਿਖੇ ਹੋਣ ਵਾਲੀ ਏਸ਼ੀਅਨ ਚੈਂਪੀਅਨਸ਼ਿਪ ‘ਚ ਏਅਰ ਰਾਈਫਲ ਜੂਨੀਅਰ ਕੈਟੇਗਰੀ ਵਿਚ ਭਾਰਤ ਦੀ ਪ੍ਰਤੀਨਿਧਤਾ ਕਰੇਗੀ। ਨੈਸ਼ਨਲ ਰਾਈਫਲ ਐਸੋਸੀਏਸ਼ਨ ਆਫ ਇੰਡੀਆ ਵੱਲੋਂ ਸੋਮਵਾਰ ਨੂੰ ਜਾਰੀ ਤਾਜ਼ੀ ਰੈਂਕਿੰਗ ਅਨੁਸਾਰ ਉਹ ਜੂਨੀਅਰ ਕੈਟਾਗਰੀ ਵਿਚ ਭਾਰਤ ‘ਚੋਂ ਦੂਜੇ ਰੈਂਕ ‘ਤੇ ਹੈ। ਇਸ ਰੈਂਕ ‘ਤੇ ਪਹੁੰਚਣ ਲਈ ਉਸ ਨੇ ਟਰਾਇਲ-5 ਵਿਚ 629.0 ਅਤੇ ਟਰਾਇਲ-6 ਵਿਚ 632.8 ਸਕੋਰ ਲਗਾ ਕੇ ਰੈਂਕ 24 ਤੋਂ ਛਲਾਂਗ ਮਾਰ ਕੇ ਦੂਜੇ ਰੈਂਕ ਤੇ ਪਹੁੰਚੀ।
ਇਹ ਜਾਣਕਾਰੀ ਸਾਂਝੀ ਕਰਦਿਆਂ ਸ਼ੂਟਿੰਗ ਕੋਚ ਨਰਿੰਦਰ ਸਿੰਘ ਬੰਗਾ ਨੇ ਦੱਸਿਆ ਕਿ ਉਨ੍ਹਾਂ ਦੀ ਸਿਖਲਾਈ ਪ੍ਰਰਾਪਤ ਸ਼ੂਟਰ ਜੈਸਮੀਨ ਕੌਰ ਰੋਪੜ ਦੀ ਚੋਣ ਏਸ਼ੀਅਨ ਚੈਂਪੀਅਨਸ਼ਿਪ ਕੋਰੀਆ ਲਈ ਏਅਰ ਰਾਈਫਲ ਜੂਨੀਅਰ ਕੈਟਾਗਰੀ ਵਿਚ ਹੋ ਗਈ ਹੈ। ਜੈਸਮੀਨ ਕੌਰ ਦੀ ਮਾਤਾ ਅੰਮਿ੍ਤਪਾਲ ਕੌਰ ਨੇ ਦੱਸਿਆ ਕਿ ਜੈਸਮੀਨ ਕੌਰ ਦੀ ਇਸ ਪ੍ਰਰਾਪਤੀ ਲਈ ਵੱਡਾ ਯੋਗਦਾਨ ਉਸ ਦੇ ਕੋਚ ਨਰਿੰਦਰ ਸਿੰਘ ਬੰਗਾ ਤੇ ਅਰਸ਼ਦੀਪ ਸਿੰਘ ਬੰਗਾ ਦਾ ਹੈ।