Saturday, December 21, 2024
Google search engine
HomeSportsDattajirao Gaekwad Death: ਭਾਰਤ ਦੇ ਸੀਨੀਅਰ ਕ੍ਰਿਕਟਰ ਦੱਤਾਜੀਰਾਓ ਦਾ ਦੇਹਾਂਤ, ਅੱਜ ਸਵੇਰੇ...

Dattajirao Gaekwad Death: ਭਾਰਤ ਦੇ ਸੀਨੀਅਰ ਕ੍ਰਿਕਟਰ ਦੱਤਾਜੀਰਾਓ ਦਾ ਦੇਹਾਂਤ, ਅੱਜ ਸਵੇਰੇ ਲਏ ਆਖ਼ਰੀ ਸਾਹ

Dattajirao Gaekwad Death: ਭਾਰਤ ਦੇ ਸੀਨੀਅਰ ਟੈਸਟ ਕ੍ਰਿਕਟਰ ਅਤੇ ਸਾਬਕਾ ਕਪਤਾਨ Dattajirao Gaekwad ਦਾ ਅੱਜ ਸੰਖੇਪ ਬਿਮਾਰੀ ਪਿੱਛੋਂ ਦੇਹਾਂਤ ਹੋ ਗਿਆ। ਉਹ ਭਾਰਤ ਦੇ ਸਾਬਕਾ ਸਲਾਮੀ ਬੱਲੇਬਾਜ਼ ਤੇ ਰਾਸ਼ਟਰੀ ਕੋਚ ਅੰਸ਼ੁਮਨ ਗਾਇਕਵਾੜ ਦੇ ਪਿਤਾ ਸਨ। ਉਹ 95 ਸਾਲਾਂ ਦੇ ਸਨ।

ਭਾਰਤ ਲਈ ਖੇਡੇ 11 ਟੈਸਟ ਮੈਚ

ਨਿਊਜ਼ ਏਜੰਸੀ ਪੀਟੀਆਈ ਅਨੁਸਾਰ ਉਹ ਪਿਛਲੇ 12 ਦਿਨਾਂ ਤੋਂ ਬੜੌਦਾ ਦੇ ਹਸਪਤਾਲ ‘ਚ ਆਈਸੀਯੂ ਵਿਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਹੇ ਸਨ। ਉਨ੍ਹਾਂ ਅੱਜ ਸਵੇਰੇ ਆਖ਼ਰੀ ਸਾਹ ਲਿਆ। ਉਨ੍ਹਾਂ ਨੇ 1952 ਤੋਂ 1961 ਦਰਮਿਆਨ ਭਾਰਤ ਲਈ 11 ਟੈਸਟ ਖੇਡੇ। 1959 ਵਿਚ ਇੰਗਲੈਂਡ ਦੌਰੇ ‘ਤੇ ਰਾਸ਼ਟਰੀ ਟੀਮ ਦੀ ਕਪਤਾਨੀ ਵੀ ਕੀਤੀ ਸੀ।

2016 ਵਿਚ ਬਣੇ ਸਭ ਤੋਂ ਵੱਧ ਉਮਰ ਦੇ ਕ੍ਰਿਕਟਰ

ਦੱਤਾਜੀ ਦਾ ਸਰਵੋਤਮ ਸਕੋਰ 1959-60 ਸੀਜ਼ਨ ਵਿਚ ਮਹਾਰਾਸ਼ਟਰ ਖਿਲਾਫ ਨਾਬਾਦ 249 ਦੌੜਾਂ ਸਨ। ਉਹ 2016 ਵਿਚ ਭਾਰਤ ਦਾ ਸਭ ਤੋਂ ਵੱਧ ਉਮਰ ਦਾ ਟੈਸਟ ਕ੍ਰਿਕਟਰ ਬਣੇ। ਇਸ ਤੋਂ ਪਹਿਲਾਂ ਦੀਪਕ ਸ਼ੋਧਨ ਭਾਰਤ ਦੇ ਸਭ ਤੋਂ ਜ਼ਿਆਦਾ ਉਮਰ ਵਾਲੇ ਟੈਸਟ ਕ੍ਰਿਕਟਰ ਸਨ। ਸਾਬਕਾ ਬੱਲੇਬਾਜ਼ ਸ਼ੋਧਨ ਦਾ 87 ਸਾਲ ਦੀ ਉਮਰ ‘ਚ ਅਹਿਮਦਾਬਾਦ ‘ਚ ਦੇਹਾਂਤ ਹੋ ਗਿਆ ਸੀ। ਉਨ੍ਹਾਂ ਤੋਂ ਬਾਅਦ ਅੱਜ ਇਸ ਸੀਨੀਅਰ ਕਿ੍ਰਕਟਰ ਦਾ ਦੇਹਾਂਤ ਹੋ ਗਿਆ।

Breaking News

RELATED ARTICLES
- Advertisment -
Google search engine

Most Popular

Recent Comments