Friday, November 22, 2024
Google search engine
HomeSportsIND vs SL Asia Cup 2023 Final: ਏਸ਼ੀਆ ਕੱਪ 'ਚ ਭਾਰਤ ਦੀ...

IND vs SL Asia Cup 2023 Final: ਏਸ਼ੀਆ ਕੱਪ ‘ਚ ਭਾਰਤ ਦੀ ਇਤਿਹਾਸਕ ਜਿੱਤ, ਸ਼੍ਰੀਲੰਕਾ ਨੂੰ 10 ਵਿਕਟਾਂ ਨਾਲ ਹਰਾ ਕੇ 8ਵੀਂ ਵਾਰ ਬਣਿਆ ਚੈਂਪੀਅਨ

ਨਵੀਂ ਦਿੱਲੀ- ਭਾਰਤੀ ਟੀਮ ਨੇ ਏਸ਼ੀਆ ਕੱਪ 2023 ਜਿੱਤ ਲਿਆ ਹੈ। ਟੀਮ ਨੇ ਸ਼੍ਰੀਲੰਕਾ ਨੂੰ 10 ਵਿਕਟਾਂ ਨਾਲ ਹਰਾਇਆ। ਇਹ ਵਨਡੇ ਵਿੱਚ ਟੀਮ ਇੰਡੀਆ ਦੀ ਸਭ ਤੋਂ ਤੇਜ਼ ਜਿੱਤ ਹੈ। ਇਸ ਤੋਂ ਪਹਿਲਾਂ ਟੀਮ ਨੇ 2001 ਵਿੱਚ ਕੀਨੀਆ ਨੂੰ 231 ਗੇਂਦਾਂ ਬਾਕੀ ਰਹਿੰਦਿਆਂ ਹਰਾਇਆ ਸੀ।

ਟੀਮ ਇੰਡੀਆ ਨੇ ਏਸ਼ੀਆ ਕੱਪ 2023 ਦੇ ਫਾਈਨਲ ਸ਼੍ਰੀਲੰਕਾ ਨੂੰ 50 ਦੌੜਾਂਤੇ ਆਊਟ ਕਰ ਦਿੱਤਾ ਹੈ। ਭਾਰਤ ਨੂੰ 51 ਦੌੜਾਂ ਦਾ ਟੀਚਾ ਮਿਲਿਆ ਹੈ। ਕੋਲੰਬੋ ਦੇ ਆਰ ਪ੍ਰੇਮਦਾਸਾ ਸਟੇਡੀਅਮ ਖੇਡੇ ਜਾ ਰਹੇ ਮੈਚ ਸ਼੍ਰੀਲੰਕਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਹਾਲਾਂਕਿ ਟੀਮ ਦੀ ਸ਼ੁਰੂਆਤ ਚੰਗੀ ਨਹੀਂ ਰਹੀ। ਭਾਰਤੀ ਗੇਂਦਬਾਜ਼ਾਂ ਨੇ ਸ਼੍ਰੀਲੰਕਾ ਨੂੰ 15.2 ਓਵਰਾਂ 50 ਦੌੜਾਂਤੇ ਆਲ ਆਊਟ ਕਰ ਦਿੱਤਾ। ਮੁਹੰਮਦ ਸਿਰਾਜ ਨੇ 6 ਵਿਕਟਾਂ ਲਈਆਂ। ਹਾਰਦਿਕ ਪੰਡਯਾ ਨੇ 3 ਵਿਕਟਾਂ ਝਟਕਾਈਆਂ ਜਦਕਿ 1 ਵਿਕਟ ਜਸਪ੍ਰੀਤ ਬੁਮਰਾਹ ਦੇ ਖਾਤੇ ਆਈ।

ਮੁਹੰਮਦ ਸਿਰਾਜ ਨੇ ਚਮਿੰਡਾ ਵਾਸ ਦੇ ਰਿਕਾਰਡ ਦੀ ਬਰਾਬਰੀ ਕੀਤੀ

ਸਿਰਾਜ ਨੇ ਵਨਡੇ ਸਭ ਤੋਂ ਘੱਟ ਗੇਂਦਾਂਤੇ 5 ਵਿਕਟਾਂ ਲੈਣ ਦੇ ਰਿਕਾਰਡ ਦੀ ਬਰਾਬਰੀ ਕਰ ਲਈ ਹੈ। ਉਸ ਨੇ 16 ਗੇਂਦਾਂਤੇ 5 ਵਿਕਟਾਂ ਲਈਆਂ। ਸ਼੍ਰੀਲੰਕਾ ਦੇ ਚਮਿੰਡਾ ਵਾਸ ਨੇ 2003 ‘ ਬੰਗਲਾਦੇਸ਼ ਖਿਲਾਫ 16 ਗੇਂਦਾਂ 5 ਵਿਕਟਾਂ ਲਈਆਂ ਸਨ।

ਸਿਰਾਜ ਦੇ ਓਵਰ ਵਿੱਚ ਖਿੰਡ ਗਈ ਸ੍ਰੀਲੰਕਾ ਦੀ ਟੀਮ

ਸਿਰਾਜ ਨੇ ਆਪਣੇ ਸਪੈਲ ਦੇ ਦੂਜੇ ਓਵਰ ਵਿੱਚ ਚਾਰ ਵਿਕਟਾਂ ਲਈਆਂ। ਇਸ ਵਿੱਚ ਪਥੁਮ ਨਿਸ਼ੰਕਾ 02, ਸਦਿਰਾ ਸਮਰਾਵਿਕਰਮਾ 0, ਚਰਿਥਾ ਅਸਾਲੰਕਾ 0 ਅਤੇ ਧਨੰਜੈ ਡੀ ਸਿਲਵਾ 4 ਵਿਕਟਾਂ ਸ਼ਾਮਲ ਹਨ। ਹਾਲਾਂਕਿ ਸਿਰਾਜ ਨੇ 7 ਓਵਰਾਂ 21 ਦੌੜਾਂ ਦੇ ਕੇ 6 ਵਿਕਟਾਂ ਲਈਆਂ। ਇਸ ਤੋਂ ਇਲਾਵਾ ਸਿਰਾਜ ਨੇ ਮੈਂਡਿਸ ਅਤੇ ਕਪਤਾਨ ਸ਼ਨਾਕਾ ਨੂੰ ਕਲੀਨ ਬੋਲਡ ਕਰਕੇ ਪੈਵੇਲੀਅਨ ਭੇਜ ਦਿੱਤਾ।

ਪੰਜ ਬੱਲੇਬਾਜ਼ ਖਾਤਾ ਵੀ ਨਹੀਂ ਖੋਲ੍ਹ ਸਕੇ

ਸ਼੍ਰੀਲੰਕਾ ਦੇ ਪੰਜ ਬੱਲੇਬਾਜ਼ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੇ। ਇਸ ਦੇ ਨਾਲ ਹੀ ਚਾਰ ਬੱਲੇਬਾਜ਼ ਦੋਹਰੇ ਅੰਕੜੇ ਤੱਕ ਵੀ ਨਹੀਂ ਪਹੁੰਚ ਸਕੇ। ਟੀਮ ਲਈ ਕੁਸਲ ਮੈਂਡਿਸ ਨੇ ਸਭ ਤੋਂ ਵੱਧ 17 ਦੌੜਾਂ ਬਣਾਈਆਂ। ਇਸ ਤੋਂ ਬਾਅਦ ਦਾਸੁਨ ਹੇਮੰਥਾ ਨੇ ਅਜੇਤੂ 13 ਦੌੜਾਂ ਦਾ ਯੋਗਦਾਨ ਪਾਇਆ। ਹਾਰਦਿਕ ਨੇ ਤਿੰਨ ਵਿਕਟਾਂ ਲਈਆਂ, ਜਦਕਿ ਬੁਮਰਾਹ ਨੂੰ ਇਕ ਵਿਕਟ ਮਿਲੀ।

RELATED ARTICLES
- Advertisment -
Google search engine

Most Popular

Recent Comments