Sunday, December 22, 2024
Google search engine
HomeSportsIPL 2023: ਮੁੰਬਈ ਇੰਡੀਅਨਜ਼ ਨੂੰ ਲੱਗਾ 17.50 ਕਰੋੜ ਰੁਪਏ ਦਾ ਚੂਨਾ

IPL 2023: ਮੁੰਬਈ ਇੰਡੀਅਨਜ਼ ਨੂੰ ਲੱਗਾ 17.50 ਕਰੋੜ ਰੁਪਏ ਦਾ ਚੂਨਾ

IPL 2023: ਆਈਪੀਐਲ ਦੀ ਸਭ ਤੋਂ ਸਫਲ ਟੀਮ ਮੁੰਬਈ ਇੰਡੀਅਨਜ਼ ਲਈ ਪਿਛਲਾ ਸੀਜ਼ਨ ਬਹੁਤ ਨਿਰਾਸ਼ਾਜਨਕ ਰਿਹਾ ਸੀ। ਪਿਛਲੇ ਸਾਲ ਟੀਮ ਨੇ ਆਪਣਾ ਸਫ਼ਰ ਸਭ ਤੋਂ ਹੇਠਲੇ ਪੱਧਰ ‘ਤੇ ਖਤਮ ਕੀਤਾ ਜਦੋਂਕਿ ਆਈਪੀਐਲ 2023 ਵਿਚ ਆਪਣੇ ਪਹਿਲੇ ਮੈਚ ਵਿੱਚ ਮੁੰਬਈ ਇੰਡੀਅਨਜ਼ ਦਾ ਹਾਲੀਆ ਰੁਝਾਨ ਬਰਕਰਾਰ ਰਿਹਾ।

ਰਾਇਲ ਚੈਲੰਜਰਜ਼ ਬੰਗਲੌਰ ਨੇ 2 ਅਪ੍ਰੈਲ ਨੂੰ ਮੁੰਬਈ ਇੰਡੀਅਨਜ਼ ਨੂੰ 8 ਵਿਕਟਾਂ ਦੇ ਵੱਡੇ ਫਰਕ ਨਾਲ ਹਰਾਇਆ। ਇਸ ਮੈਚ ‘ਚ ਹਾਰ ਤੋਂ ਬਾਅਦ ਹੀ ਮੁੰਬਈ ਇੰਡੀਅਨਜ਼ ਨੇ ਸ਼ੁਰੂਆਤੀ ਮੈਚ ‘ਚ ਹਾਰ ਦਾ ਆਪਣਾ ਸ਼ਰਮਨਾਕ ਰਿਕਾਰਡ 11 ਸਾਲ ਤੱਕ ਜਾਰੀ ਰੱਖਿਆ। ਦੱਸ ਦੇਈਏ ਕਿ ਮੁੰਬਈ ਇੰਡੀਅਨਜ਼ ਦੀ ਹਾਰ ਤੋਂ ਬਾਅਦ ਟੀਮ ਦਾ ਇੱਕ ਆਲਰਾਊਂਡਰ ਖਿਡਾਰੀ ਸੋਸ਼ਲ ਮੀਡੀਆ ‘ਤੇ ਟ੍ਰੋਲ ਹੋ ਗਿਆ ਸੀ ਕਿਉਂਕਿ ਨਿਲਾਮੀ ‘ਚ ਮੁੰਬਈ ਦੀ ਟੀਮ ਨੇ ਉਸ ਖਿਡਾਰੀ ਨੂੰ 17.50 ਕਰੋੜ ਰੁਪਏ ‘ਚ ਖਰੀਦਿਆ ਸੀ ਪਰ ਉਹ ਆਪਣੇ ਪਹਿਲੇ ਮੈਚ ‘ਚ ਹੀ ਫਲਾਪ ਹੋ ਗਿਆ ਸੀ। ਅਤੇ ਮੁੰਬਈ ਦੀ ਟੀਮ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।

RELATED ARTICLES
- Advertisment -
Google search engine

Most Popular

Recent Comments