1 ਅਪ੍ਰੈਲ 2023- IPL 2023 PBKS vs KKR Playing 11 Predictions : IPL 2023 ਦਾ ਦੂਜਾ ਮੈਚ ਪੰਜਾਬ ਕਿੰਗਜ਼ ਅਤੇ ਕੋਲਕਾਤਾ ਨਾਈਟ ਰਾਈਡਰਜ਼ ਵਿਚਾਲੇ 1 ਅਪ੍ਰੈਲ ਨੂੰ ਦੁਪਹਿਰ 3:30 ਵਜੇ ਤੋਂ ਖੇਡਿਆ ਜਾਵੇਗਾ। ਪੰਜਾਬ ਕਿੰਗਜ਼ ਦੀ ਕਮਾਨ ਸ਼ਿਖਰ ਧਵਨ ਦੇ ਹੱਥਾਂ ‘ਚ ਹੋਵੇਗੀ, ਜਦਕਿ ਸ਼੍ਰੇਅਸ ਅਈਅਰ ਦੀ ਗੈਰ-ਮੌਜੂਦਗੀ ‘ਚ ਨਿਤੀਸ਼ ਰਾਣਾ ਟੀਮ ਦੀ ਕਪਤਾਨੀ ਕਰਦੇ ਨਜ਼ਰ ਆਉਣਗੇ।
ਪਿਛਲੇ ਪੰਜ ਮੈਚਾਂ ਵਿਚ ਦੋਵੇਂ ਟੀਮਾਂ ਵਾਰੀ-ਵਾਰੀ ਇਕ ਦੂਜੇ ਨੂੰ ਹਰਾਉਂਦੀਆਂ ਨਜ਼ਰ ਆਈਆਂ ਹਨ। ਪਿਛਲੇ ਪੰਜ ਮੈਚਾਂ ਵਿੱਚੋਂ ਤਿੰਨ ਮੈਚ ਕੇਕੇਆਰ ਦੀ ਟੀਮ ਨੇ ਜਿੱਤੇ ਹਨ ਜਦਕਿ ਪੰਜਾਬ ਕਿੰਗਜ਼ ਨੇ ਦੋ ਮੈਚ ਜਿੱਤੇ ਹਨ। ਮੋਹਾਲੀ ‘ਚ ਪੰਜਾਬ ਕਿੰਗਜ਼ ਦਾ ਪੱਲੜਾ ਭਾਰੀ ਹੋ ਸਕਦਾ ਹੈ, ਇਸ ਦੀ ਵਜ੍ਹਾ ਇਹ ਹੈ ਕਿ ਇਕ ਤਾਂ ਪੰਜਾਬ ਟੀਮ ਦਾ ਹੋਮ ਗਰਾਊਂਡ ਹੈ ਤੇ ਦੂਜਾ ਇਹ ਕਿ ਪੰਜਾਬ ਦੀ ਟੀਮ ਕੇਕੇਆਰ ਤੋਂ ਜ਼ਿਆਦਾ ਮਜ਼ਬੂਤ ਲੱਗ ਰਹੀ ਹੈ। ਅਜਿਹੇ ‘ਚ ਇਸ ਲੇਖ ਰਾਹੀਂ ਅਸੀਂ ਦੋਵਾਂ ਟੀਮਾਂ ਦੇ ਸੰਭਾਵਿਤ ਪਲੇਇੰਗ-11 ਨੂੰ ਜਾਣਦੇ ਹਾਂ।
1. ਕੋਲਕਾਤਾ ਨਾਈਟ ਰਾਈਡਰਜ਼
ਮਿਡਲ ਆਰਡਰ ਬੱਲੇਬਾਜ਼- ਨਰਾਇਣ ਜਗਦੀਸ਼ਨ, ਨਿਤੀਸ਼ ਰਾਣਾ, ਰਿੰਕੂ ਸਿੰਘ
ਆਲਰਾਊਂਡਰ- ਆਂਦਰੇ ਰਸਲ, ਸੁਨੀਲ ਨਾਰਾਇਣ
ਗੇਂਦਬਾਜ਼- ਸ਼ਾਰਦੁਲ ਠਾਕੁਰ, ਲੋਕੀ ਫਰਗੂਸਨ, ਉਮੇਸ਼ ਯਾਦਵ, ਵਰੁਣ ਚੱਕਰਵਰਤੀ
ਕੇਕੇਆਰ ਟੀਮ ਸੰਭਾਵੀ ਪਲੇਇੰਗ-11: ਰਹਿਮਾਨਉੱਲ੍ਹਾ ਗੁਰਬਾਜ਼, ਵੈਂਕਟੇਸ਼ ਅਈਅਰ, ਨਾਰਾਇਣ ਜਗਦੀਸ਼ਨ, ਨਿਤੀਸ਼ ਰਾਣਾ, ਰਿੰਕੂ ਸਿੰਘ, ਆਂਦਰੇ ਰਸਲ, ਸੁਨੀਲ ਨਰਾਇਣ, ਸ਼ਾਰਦੁਲ ਠਾਕੁਰ, ਲਾਕੀ ਫਰਗੂਸਨ, ਉਮੇਸ਼ ਯਾਦਵ, ਵਰੁਣ ਚੱਕਰਵਰਤੀ।
2. ਪੰਜਾਬ ਕਿੰਗਜ਼
ਸਲਾਮੀ ਬੱਲੇਬਾਜ਼ – ਸ਼ਿਖਰ ਧਵਨ, ਪ੍ਰਭਸਿਮਰਨ ਸਿੰਘ
ਮਿਡਲ ਆਰਡਰ ਬੱਲੇਬਾਜ਼ – ਭਾਨੁਕਾ ਰਾਜਪਕਸ਼ੇ, ਲਿਆਮ ਲਿਵਿੰਗਸਟੋਨ, ਸ਼ਾਹਰੁਖ ਖਾਨ, ਜਿਤੇਸ਼ ਸ਼ਰਮਾ
ਆਲਰਾਊਂਡਰ- ਸੈਮ ਕੁਰਾਨ, ਹਰਪ੍ਰੀਤ ਬਰਾੜ
ਗੇਂਦਬਾਜ਼- ਰਾਹੁਲ ਚਾਹਰ, ਅਰਸ਼ਦੀਪ ਸਿੰਘ ਅਤੇ ਨਾਥਨ ਐਲਿਸ
ਪੰਜਾਬ ਕਿੰਗਜ਼ ਦੀ ਸਭਾਵੀ ਪਲੇਇੰਗ-11: ਸ਼ਿਖਰ ਧਵਨ (ਕਪਤਾਨ), ਪ੍ਰਭਸਿਮਰਨ ਸਿੰਘ, ਭਾਨੁਕਾ ਰਾਜਪਕਸ਼ੇ, ਲਿਆਮ ਲਿਵਿੰਗਸਟੋਨ, ਸ਼ਾਹਰੁਖ ਖਾਨ, ਜਿਤੇਸ਼ ਸ਼ਰਮਾ (ਵਿਕਟਕੀਪਰ), ਸੈਮ ਕੁਰਾਨ, ਹਰਪ੍ਰੀਤ ਬਰਾੜ, ਰਾਹੁਲ ਚਾਹਰ, ਅਰਸ਼ਦੀਪ ਸਿੰਘ, ਨਾਥਨ ਐਲਿਸ।